ਏਟਾ— ਉੱਤਰ ਪ੍ਰਦੇਸ਼ 'ਚ ਏਟਾ ਜ਼ਿਲੇ ਦੇ ਅਲੀਗੰਜ ਖੇਤਰ 'ਚ ਬੁੱਧਵਾਰ ਦੀ ਸਵੇਰ ਇਕ ਪਾਸੜ ਪਿਆਰ 'ਚ ਪਾਗਲ ਨੌਜਵਾਨ ਨੇ ਵਿਦਿਆਰਥਣ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਅਲੀਗੰਜ ਇਲਾਕੇ 'ਚ ਐੱਲ.ਟੀ.ਸੀ. ਦੇ ਗੋਦਾਮ ਕੋਲ ਵਿਆਹੇ ਯੋਗੇਸ਼ ਯਾਦਵ (22) ਨੇ ਸਕੂਲ ਜਾ ਰਹੀ ਇੰਟਰ ਦੀ 18 ਸਾਲਾ ਵਿਦਿਆਰਥਣ ਸ਼ਵੇਤਾ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ 'ਚ ਯੋਗੇਸ਼ ਦੀ ਮੌਤ ਹੋ ਗਈ, ਜਦੋਂ ਕਿ ਸ਼ਵੇਤਾ ਨੂੰ ਗੰਭੀਰ ਹਾਲਤ 'ਚ ਆਗਰਾ ਮੈਡੀਕਲ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਯੋਗੇਸ਼ ਯਾਦਵ ਵਿਆਹਿਆ ਸੀ ਅਤੇ ਉਸ ਨਾਲ ਇਸ ਪਾਸੜ ਪਿਆਰ ਕਰਦਾ ਸੀ। ਉਹ ਵਿਦਿਆਰਥਣ ਦਾ ਸਕੂਲ ਜਾਂਦੇ ਸਮੇਂ ਪਿੱਛਾ ਕਰਦਾ ਸੀ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਅਮਰਨਾਥ ਯਾਤਰਾ 'ਚ ਸ਼ਰਧਾਲੂਆਂ ਦੀ ਕਮੀ ਨਾਲ ਜੰਮੂ-ਕਸ਼ਮੀਰ 'ਚ ਰੋਜ਼ਗਾਰ 'ਤੇ ਪਿਆ ਅਸਰ
NEXT STORY