ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਐਤਵਾਰ ਨੂੰ ਕਥਿਤ ਤੌਰ ’ਤੇ ਚੀਨੀ ਡੋਰ ਨਾਲ ਗਲਾ ਕੱਟੇ ਜਾਣ ਕਾਰਨ ਮੋਟਰਸਾਈਕਲ ਸਵਾਰ ਰਘੁਵੀਰ ਧਾਕੜ (45) ਦੀ ਮੌਤ ਹੋ ਗਈ। ਇਸ ਡੋਰ ’ਤੇ ਪ੍ਰਸ਼ਾਸਨ ਨੇ ਪਾਬੰਦੀ ਲਾਈ ਹੋਈ ਹੈ। ਇਸ ਦੇ ਬਾਵਜੂਦ ਪਤੰਗਬਾਜ਼ੀ ਦੇ ਸ਼ੌਕੀਨ ਇਸ ਦੀ ਵਰਤੋਂ ਆਪਣੇ ਵਿਰੋਧੀਆਂ ਦੀਆਂ ਪਤੰਗਾਂ ਕੱਟਣ ਲਈ ਕਰਦੇ ਹਨ।
ਪੁਲਸ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਹੇ ਰਘੁਵੀਰ ਧਾਕੜ ਦਾ ਖਜਰਾਨਾ ਚੌਕ ਅਤੇ ਬੰਗਾਲੀ ਚੌਕ ਦੇ ਦਰਮਿਆਨ ਪਤੰਗ ਦੀ ਤਿੱਖੀ ਡੋਰ ਨਾਲ ਗਲਾ ਕੱਟਿਆ ਗਿਆ। ਸ਼ਹਿਰ ’ਚ ‘ਚੀਨੀ ਡੋਰ’ ਨਾਲ ਗਲਾ ਕੱਟਣ ਕਾਰਨ ਸੜਕ ’ਤੇ ਕਿਸੇ ਵਿਅਕਤੀ ਦੀ ਜਾਨ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। 30 ਨਵੰਬਰ 2025 ਨੂੰ ਬਾਈਪਾਸ ਰੋਡ ’ਤੇ ਮੋਟਰਸਾਈਕਲ ਚਲਾ ਰਹੇ ਇਕ 16 ਸਾਲਾ ਲੜਕੇ ਦੀ ਵੀ ਪਤੰਗ ਦੀ ਡੋਰ ਨਾਲ ਗਲਾ ਕੱਟਣ ਕਾਰਨ ਮੌਤ ਹੋ ਗਈ ਸੀ।
ਅਮਰੀਕਾ ਵੱਲੋਂ ਜ਼ਬਤ ਕੀਤੇ ਰੂਸੀ ਟੈਂਕਰ 'ਤੇ ਫਸਿਆ ਭਾਰਤੀ ਨੌਜਵਾਨ ! ਕੁਝ ਦਿਨਾਂ ਬਾਅਦ ਵਿਆਹ, ਪਰਿਵਾਰ ਨੇ ਰੋ-ਰੋ..
NEXT STORY