ਨੈਸ਼ਨਲ ਡੈਸਕ : ਇੰਦੌਰ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤੀ ਨੇ ਆਪਣੀ 40 ਸਾਲਾ ਪਤਨੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਨੇ ਆਪਣੀ ਪਤਨੀ ਦਾ ਕਤਲ ਸਿਰਫ਼ ਇਸ ਲਈ ਕੀਤਾ ਕਿਉਂਕਿ ਉਹ ਪਿਛਲੇ 8 ਸਾਲਾਂ ਤੋਂ ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਰਹੀ ਸੀ।
ਬਲੱਡ ਪ੍ਰੈਸ਼ਰ ਵਧਣ ਦੀ ਘੜੀ ਸੀ ਝੂਠੀ ਕਹਾਣੀ
ਇਹ ਘਟਨਾ 9 ਜਨਵਰੀ ਨੂੰ ਐਰੋਡ੍ਰੋਮ ਥਾਣਾ ਖੇਤਰ ਵਿੱਚ ਵਾਪਰੀ ਸੀ। ਪੁਲਸ ਉਪ ਕਮਿਸ਼ਨਰ (ਡੀਸੀਪੀ) ਸ਼੍ਰੀਕ੍ਰਿਸ਼ਨ ਲਾਲਚੰਦਾਨੀ ਨੇ ਦੱਸਿਆ ਕਿ ਮੁਲਜ਼ਮ ਖੁਦ ਆਪਣੀ ਪਤਨੀ ਦੀ ਲਾਸ਼ ਨੂੰ ਹਸਪਤਾਲ ਲੈ ਕੇ ਗਿਆ ਸੀ। ਉੱਥੇ ਉਸਨੇ ਦਾਅਵਾ ਕੀਤਾ ਕਿ ਉਸਦੀ ਪਤਨੀ ਦੀ ਮੌਤ ਅਚਾਨਕ ਬਲੱਡ ਪ੍ਰੈਸ਼ਰ ਵਧਣ ਕਾਰਨ ਘਰ ਵਿੱਚ ਸਿਰ ਦੇ ਭਾਰ ਡਿੱਗਣ ਨਾਲ ਹੋਈ ਹੈ।
ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਭੇਤ
ਜਦੋਂ ਪੁਲਸ ਨੇ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਪਤਾ ਲੱਗਾ ਕਿ ਮੌਤ ਡਿੱਗਣ ਨਾਲ ਨਹੀਂ, ਸਗੋਂ ਗਲਾ ਦਬਾਉਣ ਕਾਰਨ ਹੋਈ ਹੈ। ਇਸ ਤੋਂ ਬਾਅਦ ਜਦੋਂ ਪੁਲਸ ਨੇ ਪਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਡਰ ਗਿਆ ਅਤੇ ਉਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ।
ਮੁਲਜ਼ਮ ਪੇਸ਼ੇ ਤੋਂ ਹੈ ਮਿਸਤਰੀ
ਮੁਲਜ਼ਮ, ਜੋ ਕਿ ਪੇਸ਼ੇ ਤੋਂ ਇੱਕ ਮਿਸਤਰੀ ਹੈ, ਜਿਸਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਦੇ ਲਗਾਤਾਰ ਇਨਕਾਰ ਤੋਂ ਗੁੱਸੇ ਵਿੱਚ ਸੀ ਅਤੇ ਇਸੇ ਗੁੱਸੇ ਵਿੱਚ ਉਸਨੇ ਉਸਦਾ ਗਲਾ ਦਬਾ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੇਬ ਬਾਗਵਾਨਾਂ ਦੀਆਂ ਵਧੀਆਂ ਚਿੰਤਾਵਾਂ, 6 ਹਜ਼ਾਰ ਕਰੋੜ ਦੀ ਇੰਡਸਟਰੀ 'ਤੇ ਮੰਡਰਾਇਆ ਖ਼ਤਰਾ
NEXT STORY