ਨਵੀਂ ਦਿੱਲੀ (ਸਾ. ਟਾ.)-ਸੰਤਰੇ ਦਾ ਸਵਾਦ ਅਜਿਹਾ ਹੁੰਦਾ ਹੈ ਕਿ ਇਸ ਨੂੰ ਵੱਡੇ ਕੀ ਸਗੋਂ ਬੱਚੇ ਵੀ ਖਾਣਾ ਖੂਬ ਪਸੰਦ ਕਰਦੇ ਹਨ। ਵਿਟਾਮਿਨ ਸੀ, ਫਾਈਬਰ ਵਰਗੀਆਂ ਕਈ ਖੂਬੀਆਂ ਨਾਲ ਭਰਿਆ ਇਹ ਫਲ ਫਿੱਟ ਰਹਿਣ ’ਚ ਮਦਦ ਕਰਨ ਦੇ ਨਾਲ-ਨਾਲ ਸਕਿਨ ਨੂੰ ਵੀ ਖੂਬਸੂਰਤ ਬਣਾਈ ਰੱਖਣ ’ਚ ਸਹਾਇਤਾ ਕਰਦਾ ਹੈ। ਚਲੋ ਜਾਣਦੇ ਹਾਂ ਸੰਤਰੇ ਦੇ ਇਨ੍ਹਾਂ ਫਾਇਦਿਆਂ ਬਾਰੇ। ਸੰਤਰੇ ’ਚ ਵਿਟਾਮਿਨ ਸੀ ਭਰਪੂਰ ਮਾਤਰਾ ’ਚ ਹੁੰਦੀ ਹੈ। ਇਕ ਸਟੱਡੀ ’ਚ ਇਹ ਸਾਬਿਤ ਹੋ ਚੁੱਕਾ ਹੈ ਕਿ ਵਿਟਾਮਿਨ ਸੀ ਸਰੀਰ ’ਚ ਵ੍ਹਾਈਟ ਸੈੱਲਸ ਦੇ ਪ੍ਰੋਡਕਸ਼ਨ ਨੂੰ ਵਧਾਉਂਦਾ ਹੈ, ਜੋ ਇਮਿਊਨ ਸਿਸਟਮ ਨੂੰ ਸਟ੍ਰਾਂਗ ਕਰਦਾ ਹੈ। ਇਸ ਨਾਲ ਸਰੀਰ ਦੇ ਵਾਇਰਲ ਅਤੇ ਜ਼ੁਕਾਮ ਦੇ ਬੈਕਟੀਰੀਆ ਨਾਲ ਲੜਨ ਅਤੇ ਉਨ੍ਹਾਂ ਨੂੰ ਦੂਰ ਰੱਖਣ ’ਚ ਮਦਦ ਮਿਲਦੀ ਹੈ।
ਹੱਡੀਆਂ ਬਣਾਏ ਮਜ਼ਬੂਤ
ਕੀ ਤੁਹਾਨੂੰ ਪਤਾ ਹੈ ਕਿ ਸੰਤਰਾ ਕੈਲਸ਼ੀਅਮ ਦਾ ਵੀ ਚੰਗਾ ਸ੍ਰੋਤ ਹੈ। ਜੇਕਰ ਤੁਹਾਨੂੰ ਦੁੱਧ ਪੀਣਾ ਜ਼ਿਆਦਾ ਪਸੰਦ ਨਾ ਹੋਵੇ ਤਾਂ ਸਰਦੀਆਂ ’ਚ ਇਸ ਫਲ ਦਾ ਸੇਵਨ ਜ਼ਰੂਰ ਕਰੋ ਅਤੇ ਆਪਣੀਆਂ ਹੱਡੀਆਂ ਨੂੰ ਮਜ਼ਬੂਤੀ ਦੇਵੋ।
ਬਲੱਡ ਪ੍ਰੈਸ਼ਰ
ਸਰਦੀਆਂ ’ਚ ਬਲੱਡ ਪ੍ਰੈਸ਼ਰ ਦੇ ਵਿਗੜਨ ਦੇ ਜ਼ਿਆਦਾ ਚਾਂਸ ਹੁੰਦੇ ਹਨ। ਇਸ ਸਮੱਸਿਆ ਨਾਲ ਨਜਿੱਠਣ ’ਚ ਸੰਤਰਾ ਮਦਦ ਕਰ ਸਕਦਾ ਹੈ। ਦਰਅਸਲ, ਇਹ ਫਲ ਐਂਟੀ-ਆਕਸੀਡੈਂਟ ਰਿਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਕਰਨ ’ਚ ਵੀ ਮਦਦ ਕਰਦਾ ਹੈ।
ਦਿਲ ਦਾ ਰੱਖੇ ਖਿਆਲ
ਸੰਤਰਾ ਸਰੀਰ ’ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਕਾਰਣ ਇਹ ਡਾਇਬਟੀਜ਼ ਅਤੇ ਦਿਲ ਦੇ ਮਰੀਜ਼ਾਂ ਲਈ ਬਹੁਤ ਗੁਣਕਾਰੀ ਸਾਬਿਤ ਹੁੰਦਾ ਹੈ, ਕਿਉਂਕਿ ਜ਼ਿਆਦਾ ਕੋਲੈਸਟ੍ਰੋਲ ਬਲੱਡ ਪ੍ਰੈਸ਼ਰ ਨੂੰ ਇਫੈਕਟ ਕਰਦੇ ਹੋਏ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਕਿਡਨੀ ਸਟੋਨ ਦੀ ਸਮੱਸਿਆ ਰੱਖੇ ਦੂਰ
ਇਕ ਸਟੱਡੀ ਦੇ ਮੁਤਾਬਕ ਰੋਜ਼ ਸੰਤਰਾ ਖਾਣ ਨਾਲ ਕਿਡਨੀ ਸਟੋਨ ਹੋਣ ਦੇ ਚਾਂਸ ਘੱਟ ਹੋ ਜਾਂਦੇ ਹਨ। ਨਾਲ ਹੀ ਕਿਡਨੀ ’ਤੇ ਫੈਟ ਜਮ੍ਹਾ ਹੋਣ ਦੀ ਸ਼ੰਕਾ ਵੀ ਘੱਟ ਹੁੰਦੀ ਹੈ।
ਪੇਟ ਰੱਖੇ ਦੁਰੱਸਤ
ਠੰਡ ’ਚ ਖਾਸ ਤੌਰ ’ਤੇ ਲੋਕ ਪੇਟ ਗੜਬੜ ਹੋਣ ਦੀ ਸ਼ਿਕਾਇਤ ਕਰਦੇ ਹਨ। ਇਸ ਸਮੱਸਿਆ ਨੂੰ ਦੂਰ ਰੱਖਣ ’ਚ ਵੀ ਸੰਤਰਾ ਮਦਦ ਕਰਦਾ ਹੈ। ਇਸ ਵਿਚ ਮੌਜੂਦ ਫਾਈਬਰ ਦੀ ਮਾਤਰਾ ਖਾਣ ਦੀ ਬਿਹਤਰ ਤਰੀਕੇ ਨਾਲ ਪਚਾਉਣ ਅਤੇ ਪੇਟ ਦਾ ਸਾਫ ਰੱਖਣ ’ਚ ਮਦਦ ਕਰਦੀ ਹੈ।
ਬਿਹਤਰ ਨੀਂਦ ਲਈ
ਸੰਤਰੇ ’ਚ ਮੌਜੂਦ ਐਂਟੀ ਆਕਸੀਡੈਂਟ ਅਤੇ ਫਲੇਬਵੋਨੋਈਡਸ ਕੁਝ ਵਿਸ਼ੇਸ਼ ਨਿਊਟ੍ਰਾਂਸਮੀਟਰ ਨੂੰ ਰਿਲੀਜ਼ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਨਾ ਸਿਰਫ ਯਾਦਦਾਸ਼ਤ ਤੇਜ਼ ਹੁੰਦੀ ਹੈ ਸਗੋਂ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਸਕਿਨ ਰਹੇ ਹੈਲਦੀ
ਜੇਕਰ ਤੁਸੀਂ ਸਕਿਨ ਗਲੋ ’ਚ ਆਉਂਦੀ ਕਮੀ ਤੋਂ ਪ੍ਰੇਸ਼ਾਨ ਹੋ ਤਾਂ ਸੰਤਰਾ ਜ਼ਰੂਰ ਖਾਓ। ਇਸ ਵਿਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਸੈੱਲਸ ਨੂੰ ਰਿਪੇਅਰ ਕਰਦੇ ਹੋਏ ਸਕਿਨ ’ਤੇ ਗਲੋ ਲਿਆਉਂਦੀ ਹੈ, ਨਾਲ ਹੀ ਪਿੰਪਲਸ ਦੀ ਸਮੱਸਿਆ ਨੂੰ ਵੀ ਦੂਰ ਰੱਖਣ ’ਚ ਮਦਦ ਕਰਦੀ ਹੈ। ਇਸ ਨਾਲ ਰੰਗਤ ’ਚ ਵੀ ਨਿਖਾਰ ਆਉਂਦਾ ਹੈ।
ਨਿਰਭਿਆ ਮਾਮਲਾ: ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਦੋਸ਼ੀ ਮੁਕੇਸ਼ ਨੇ ਲਗਾਈ ਰਹਿਮ ਪਟੀਸ਼ਨ
NEXT STORY