ਨਵੀਂ ਦਿੱਲੀ- ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਦੇਸ਼ ਦੇ ਡਾਕ ਘਰਾਂ ਦੇ ਵੱਖ-ਵੱਖ ਖਾਤਿਆਂ ’ਚ ਬਿਨਾ ਦਾਅਵੇ ਦੇ 25480 ਕਰੋੜ ਰੁਪਏ ਜਮਾਂ ਹਨ ਅਤੇ ਉਹ ਸਬੰਧਤ ਪਰਿਵਾਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਰਕਮ ਮੋੜਣ ਲਈ ਕੋਸ਼ਿਸ਼ ਕਰ ਰਹੀ ਹੈ।
ਸੰਚਾਰ ਰਾਜ ਮੰਤਰੀ ਦੇਵੂ ਸਿੰਘ ਚੌਹਾਨ ਨੇ ਉੱਚ ਸਦਨ ’ਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਾਕਘਰ ਖਾਤਿਆਂ ’ਚ ਬਿਨਾ ਦਾਅਵਿਆਂ ਦੇ 25480 ਕਰੋੜ ਰੁਪਏ ਦੀ ਰਕਮ ਜਮਾਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਡਾਕ ਵਿਭਾਗ ਨੇ ਪਹਿਲ ਕੀਤੀ ਹੈ ਅਤੇ ਅਜਿਹੇ ਲੋਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਰਕਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਾਰਚ ’ਚ ਅਜਿਹੇ ਖਾਤਿਆਂ ਤੋਂ 1240 ਕਰੋੜ ਰੁਪਏ ਵਾਪਸ ਕੀਤੇ ਗਏ ਜਦਕਿ ਦਸੰਬਰ ’ਚ 1319 ਕਰੋੜ ਰੁਪਏ ਪਰਿਵਾਰਾਂ ਨੂੰ ਵਾਪਸ ਕੀਤੇ ਗਏ।
ਨਾਜਾਇਜ਼ ਉਸਾਰੀਆਂ ਨਾਲ ਹਿਮਾਲਿਆ ਖੇਤਰ ’ਚ ਵਧਿਆ ਆਫਤ ਦਾ ਖਤਰਾ
NEXT STORY