ਨੈਸ਼ਨਲ ਡੈਸਕ : ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਕਰਨਾਟਕ ਦੀ ਇਕਾਈ ਵਿੱਚ ਲੀਡਰਸ਼ਿਪ ਦੇ ਮੁੱਦੇ ਨੂੰ ਲੈ ਕੇ ਭੰਬਲਭੂਸਾ ਸਿਰਫ਼ ਸਥਾਨਕ ਪੱਧਰ 'ਤੇ ਹੈ ਅਤੇ ਪਾਰਟੀ ਹਾਈਕਮਾਂਡ ਵਿੱਚ ਕੋਈ ਦੁਬਿਧਾ ਨਹੀਂ ਹੈ। ਖੜਗੇ ਨੇ ਕਿਹਾ ਕਿ ਹਾਈਕਮਾਂਡ ਨੇ ਕੋਈ ਭੰਬਲਭੂਸਾ ਪੈਦਾ ਨਹੀਂ ਕੀਤਾ, ਇਹ ਸਿਰਫ਼ ਸਥਾਨਕ ਪੱਧਰ 'ਤੇ ਮੌਜੂਦ ਹੈ।
ਆਪਣੇ ਵਿਵਾਦਾਂ ਲਈ ਹਾਈਕਮਾਂਡ ਨੂੰ ਦੋਸ਼ੀ ਨਾ ਠਹਿਰਾਉਣ
ਖੜਗੇ ਨੇ ਕਿਹਾ ਕਿ ਸਥਾਨਕ ਆਗੂਆਂ ਨੂੰ ਆਪਣੇ ਅੰਦਰੂਨੀ ਵਿਵਾਦਾਂ ਦਾ ਦੋਸ਼ ਹਾਈਕਮਾਂਡ 'ਤੇ ਮੜ੍ਹਨ ਦੀ ਬਜਾਏ ਇਸ ਦੀ ਜ਼ਿੰਮੇਵਾਰੀ ਖ਼ੁਦ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਚੋਣ ਸਫ਼ਲਤਾ ਦਾ ਸਿਹਰਾ ਲੈਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਨੂੰ ਸਾਰੇ ਵਰਕਰਾਂ ਨੇ ਮਿਲ ਕੇ ਬਣਾਇਆ ਹੈ ਅਤੇ ਇਹ ਕਿਸੇ ਇੱਕ ਵਿਅਕਤੀ ਦਾ ਯਤਨ ਨਹੀਂ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਯੋਗਦਾਨ ਦਾ ਹੰਕਾਰ ਕਰਨਾ ਬੰਦ ਕਰਨ ਅਤੇ ਸਮੂਹਿਕ ਯਤਨਾਂ ਨੂੰ ਸਵੀਕਾਰ ਕਰਨ।
ਸਿਧਾਰਮਈਆ ਅਤੇ ਸ਼ਿਵਕੁਮਾਰ ਵਿਚਾਲੇ ਖਿੱਚੋਤਾਣ
ਜ਼ਿਕਰਯੋਗ ਹੈ ਕਿ ਖੜਗੇ ਦਾ ਇਹ ਬਿਆਨ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਅਤੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵਿਚਾਲੇ ਸੱਤਾ ਨੂੰ ਲੈ ਕੇ ਚੱਲ ਰਹੀ ਕਥਿਤ ਖਿੱਚੋਤਾਣ ਦੌਰਾਨ ਆਇਆ ਹੈ। ਜਿੱਥੇ ਮੁੱਖ ਮੰਤਰੀ ਨੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਨੂੰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਲਈ ਹਾਈਕਮਾਂਡ ਦਾ ਸਮਰਥਨ ਹਾਸਲ ਹੈ, ਉੱਥੇ ਹੀ ਡੀ.ਕੇ. ਸ਼ਿਵਕੁਮਾਰ ਦੇ ਦਿੱਲੀ ਦੌਰੇ ਬਾਰੇ ਪੁੱਛੇ ਜਾਣ 'ਤੇ ਖੜਗੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ।
ਸਸਕਾਰ ਤੋਂ ਬਾਅਦ ਕਿਉਂ ਨਹੀਂ ਮੁੜ ਕੇ ਦੇਖਣਾ ਚਾਹੀਦਾ ਪਿੱਛੇ? ਜਾਣੋ ਇਸ ਦਾ ਅਸਲੀ ਕਾਰਨ
NEXT STORY