ਨਵੀਂ ਦਿੱਲੀ - ਨੌਜਵਾਨ ਆਪਣੀ ਦੌੜ-ਭੱਜ ਭਰੀ ਜ਼ਿੰਦਗੀ 'ਚ ਥੋੜ੍ਹਾ ਸਮਾਂ ਯੋਗ ਲਈ ਕੱਢਣਗੇ ਤਾਂ ਉਹ ਪੂਰੀ ਤਰ੍ਹਾਂ ਫਿੱਟ ਅਤੇ ਐਕਟਿਵ ਰਹਿ ਸਕਦੇ ਹਨ। ਪੜ੍ਹਾਈ ਅਤੇ ਨੌਕਰੀ ਕਰਨ ਵਾਲੇ ਨੌਜਵਾਨ ਰੋਜ਼ਾਨਾ 15 ਤੋਂ 20 ਮਿੰਟ ਯੋਗ ਕਰਨ ਇਸ ਨਾਲ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵਧੇਗੀ ਅਤੇ ਸਰੀਰ ਮਜ਼ਬੂਤ ਹੋਵੇਗਾ। ਇਸ ਨਾਲ ਉਹ ਆਪਣੇ ਕੰਮ ਨੂੰ ਵੀ ਬਿਹਤਰ ਢੰਗ ਨਾਲ ਕਰ ਸਕਦੇ ਹਨ। ਉਤਕਟ ਆਸਨ, ਅਰਧਮਤਸੇਂਦਰ ਆਸਨ ਅਤੇ ਭੁਜੰਗ ਆਸਨ ਫਾਇਦੇਮੰਦ ਹਨ। ਜਾਣਦੇ ਹੋ ਕਿ ਯੋਗ ਮਾਹਿਰਾਂ 'ਚ ਕਿਵੇਂ ਨੌਜਵਾਨ ਕਰ ਸਕਦੇ ਹਨ ਇਹ ਤਿੰਨ ਯੋਗ।
ਉਤਕਟ ਆਸਨ
ਇਸ ਨੂੰ ਚੇਅਰ ਪੋਜ਼ ਵੀ ਕਹਿੰਦੇ ਹਨ। ਪਹਿਲਾਂ ਸਿੱਧੇ ਖੜ੍ਹੇ ਹੋ ਜਾਓ। ਦੋਵਾਂ ਗੋਡਿਆਂ ਨੂੰ ਮੋੜਦੇ ਹੋਏ ਹੱਥਾਂ ਨੂੰ ਉੱਪਰ ਚੁੱਕੋ। ਹੱਥਾਂ ਨੂੰ ਟਾਈਟ ਰੱਖੋ ਅਤੇ ਹੱਥਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਇਸ ਨੂੰ ਨਿਯਮਤ ਕਰਨ ਨਾਲ ਪੈਰਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ। ਕਮਰ ਦਰਦ ਠੀਕ ਹੋਵੇਗਾ। ਨਿਯਮਤ ਕਰਨ ਨਾਲ ਧਿਆਨ ਲੱਗਣਾ ਸ਼ੁਰੂ ਹੋਵੇਗਾ।
ਅਰਧਮਤਸੇਂਦਰ ਆਸਨ
ਪਹਿਲਾਂ ਜ਼ਮੀਨ 'ਤੇ ਬੈਠ ਜਾਓ। ਸੱਜੇ ਪੈਰ ਅਤੇ ਖੱਬੇ ਪੈਰ ਨੂੰ ਕ੍ਰਾਸ ਕਰੋ। ਸੱਜੇ ਪੈਰ ਨੂੰ ਹਿਪਸ ਨਾਲ ਲਗਾਓ। ਸੱਜੇ ਹੱਥ ਨਾਲ ਪੈਰ ਨੂੰ ਧੱਕਾ ਦਿੰਦੇ ਹੋਏ ਕਮਰ ਨੂੰ ਘੁਮਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਮੋਟਾਪਾ, ਡਾਇਬਿਟੀਜ਼, ਹਾਰਮੋਨ ਸੰਤੁਲਨ ਅਤੇ ਤਨਾਅ ਤੋਂ ਦੂਰ ਰਹੋਗੇ।
ਭੁਜੰਗ ਆਸਨ
ਛਾਤੀ ਦੇ ਭਾਰ ਲੇਟ ਜਾਓ। ਦੋਵਾਂ ਹੱਥਾਂ ਨੂੰ ਛਾਤੀ ਕੋਲ ਰੱਖੋ ਅਤੇ ਪੈਰਾਂ ਨੂੰ ਮਿਲਾ ਕੇ ਕੂਹਣੀ ਨੂੰ ਸਿੱਧਾ ਰੱਖਣਾ ਹੋਵੇਗਾ। ਇਸ ਨਾਲ ਦਫਤਰ 'ਚ ਦੇਰ ਤੱਕ ਕੁਰਸੀ 'ਤੇ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਕਮਰ ਦਰਦ ਤੋਂ ਰਾਹਤ ਮਿਲੇਗੀ ਅਤੇ ਊਰਜਾ ਵੀ ਮਿਲੇਗੀ।
ਸਵੇਰ ਦਾ ਸਮਾਂ ਬਿਹਤਰ
ਨੌਜਵਾਨਾਂ ਲਈ ਯੋਗ ਕਰਨ ਦਾ ਬਿਹਤਰ ਸਮਾਂ ਸਵੇਰੇ 5 ਤੋਂ 7 ਵਜੇ ਦਾ ਹੈ। ਖੁੱਲ੍ਹੀ ਹਵਾ ਜਾਂ ਪਾਰਕ 'ਚ ਯੋਗ ਕਰਨ ਦਾ ਫਾਇਦਾ ਹੁੰਦਾ ਹੈ।
ਇਸ ਦਾ ਰੱਖੋ ਖਿਆਲ
* ਇੰਟਰਨੈੱਟ ਜਾਂ ਯੂ-ਟਿਊਬ ਤੋਂ ਦੇਖ ਕੇ ਯੋਗ ਨਾ ਕਰੋ।
* ਯੋਗ ਮਾਹਿਰ ਦੀ ਨਿਗਰਾਨੀ 'ਚ ਯੋਗ ਕਰੋ।
* ਯੋਗ ਕਰਨ ਦੀ ਸਮਾਂ ਹੱਦ ਵੀ ਤੈਅ ਕਰੋ।
* ਯੋਗ ਕਰਦੇ ਸਮੇਂ ਸਰੀਰ 'ਚ ਦਰਦ ਹੈ ਤਾਂ ਨਾ ਕਰੋ।
* ਆਪ੍ਰੇਸ਼ਨ ਜਾਂ ਸੱਟ ਲੱਗੀ ਹੈ ਤਾਂ ਯੋਗ ਨਾ ਕਰੋ।
* ਸਮਰੱਥਾ ਤੋਂ ਵੱਧ ਯੋਗ ਕਰਨ ਤੋਂ ਬਚੋ।
* ਗਰਮੀ 'ਚ ਖਾਣੇ ਤੋਂ ਬਾਅਦ ਯੋਗ ਨਾ ਕਰੋ।
ਜੰਮੂ-ਕਸ਼ਮੀਰ : ਸ਼੍ਰੀਨਗਰ 'ਚ ਅੱਤਵਾਦੀ ਹਮਲਾ, 2 ਜਵਾਨ ਜ਼ਖਮੀ
NEXT STORY