ਗੁਹਾਟੀ— ਮੋਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨੇ ਆਸਾਮ ਦਾ ਦੌਰਾ ਕਰ ਕੇ ਨਦੀ 'ਤੇ ਬਣੇ ਦੇਸ਼ ਦੇ ਸਭ ਤੋਂ ਲੰਬੇ ਪੁੱਲ 'ਢੋਲਾ ਸਾਦੀਆ' ਦਾ ਉਦਘਾਟਨ ਕੀਤਾ। ਤਿਨਸੁਕੀਆ 'ਚ ਮੋਦੀ ਨੇ ਕਿਹਾ ਕਿ ਆਸਾਮ ਦੇ ਲੋਕ ਪਿਛਲੇ 5 ਦਹਾਕਿਆਂ ਤੋਂ ਇਸ ਪੁੱਲ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਵਾਜਪੇਈ ਸਰਕਾਰ ਸੱਤਾ 'ਚ ਰਹਿੰਦੀ ਤਾਂ ਇਸ ਪੁੱਲ ਦਾ ਨਿਰਮਾਣ 10 ਸਾਲ ਪਹਿਲਾਂ ਹੀ ਹੋ ਗਿਆ ਹੁੰਦਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਤੋਂ ਇਸ ਪੁੱਲ ਨੂੰ ਆਸਾਮ ਦੇ ਮਹਾਨ ਗਾਇਕ ਭੂਪੇਨ ਹਜ਼ਾਰੀਕਾ ਦੇ ਨਾਂ ਨਾਲ ਜਾਣਿਆ ਜਾਵੇਗਾ।
ਸਾਲ 1992 'ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਪਦਮ ਭੂਸ਼ਣ ਨਾਲ ਨਵਾਜੇ ਗਏ ਉਨ੍ਹਾਂ ਨੂੰ ਲੋਕ ਭੂਪੇਨ ਦਾ ਦੇ ਨਾਂ ਨਾਲ ਜਾਣਦੇ ਹਨ। ਉਹ ਦੇਸ਼ ਦੇ ਅਜਿਹੇ ਸ਼ਾਨਦਾਰ ਕਲਾਕਾਰ ਸਨ, ਜੋ ਆਪਣੇ ਗੀਤ ਖੁਦ ਲਿਖਦੇ ਸਨ, ਸੰਗੀਤਬੱਧ ਕਰਦੇ ਸਨ ਅਤੇ ਗਾਉਂਦੇ ਸਨ। ਉਨ੍ਹਾਂ ਨੇ ਅਸਮੀਆ ਦੀ ਦੂਜੀ ਫਿਲਮ ਇੰਦਰਮਾਲਤੀ ਲਈ ਸਾਲ 1939 'ਚ 12 ਸਾਲ ਦੀ ਉਮਰ 'ਚ ਕੰਮ ਕੀਤਾ ਸੀ। ਸਾਲ 2011 'ਚ ਲੰਬੀ ਬੀਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਸ਼ਿਮਲਾ ਦੇ ਲੋਕਾਂ ਨੂੰ ਫਿਰ ਦਿਖੀ ਆਸਮਾਨ 'ਚ ਇਹ ਖ਼ਾਸ ਚੀਜ਼, ਦੇਖਣ ਲਈ ਇੱਕਠੇ ਹੋਏ ਲੋਕ (ਤਸਵੀਰਾਂ)
NEXT STORY