ਨੈਸ਼ਨਲ ਡੈਸਕ– ਸਕੂਲ ਤੇ ਕਾਲਜ ਛੱਡਣ ਤੋਂ ਬਾਅਦ ਲੋਕ ਨੌਕਰੀਆਂ ਲੱਭਣ ਲੱਗ ਪੈਂਦੇ ਹਨ। ਕਈਆਂ ਨੂੰ ਨੌਕਰੀਆਂ ਤਾਂ ਜਲਦੀ ਮਿਲ ਜਾਂਦੀਆਂ ਹਨ ਪਰ ਕਈਆਂ ਨੂੰ ਇੰਤਜ਼ਾਰ ਜਾਂ ਭਟਕਣਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਘੱਟ ਪੈਸੇ ਲਈ ਕੰਮ ਕਰਨਾ ਪੈਂਦਾ ਹੈ। ਇਸ ਦੌਰਾਨ ਇਕ ਪੋਸਟ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਨੌਕਰੀ ਲਈ ਪੇਸ਼ਕਸ਼ ਦਿੱਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਗੇ ਮੁੰਡੇ ਦਾ ਕੈਨੇਡਾ ਰਹਿੰਦੀ ਕੁੜੀ ਨਾਲ ਕਰਾ ’ਤਾ ਵਿਆਹ, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਮੋਜ਼ ਦੀ ਦੁਕਾਨ ’ਤੇ ਇਕ ਇਸ਼ਤਿਹਾਰ ਲੱਗਾ ਹੈ, ਜਿਸ ’ਚ ਲਿਖਿਆ ਹੈ, ‘‘ਇਕ ਹੈਲਪਰ ਤੇ ਇਕ ਕਾਰੀਗਰ ਦੀ ਲੋੜ ਹੈ, ਤਨਖ਼ਾਹ 25 ਹਜ਼ਾਰ ਰੁਪਏ।’’ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ ਕਿ ਮੋਮੋਜ਼ ਦੀ ਦੁਕਾਨ ’ਤੇ 25 ਹਜ਼ਾਰ ਰੁਪਏ ਦੀ ਨੌਕਰੀ ਮਿਲਦੀ ਹੈ।
ਪੋਸਟ ’ਤੇ ਇੰਟਰਨੈੱਟ ਯੂਜ਼ਰਸ ਵਲੋਂ ਜ਼ਬਰਦਸਤ ਪ੍ਰਤੀਕਿਰਿਆ
ਮੋਮੋਜ਼ ਦੀ ਦੁਕਾਨ ਦੇ ਬਾਹਰ ਨੌਕਰੀ ਦਾ ਇਸ਼ਤਿਹਾਰ ਦੇਖ ਕੇ ਹਰ ਕੋਈ ਹੈਰਾਨ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਹ ਮੋਮੋਜ਼ ਦੀ ਦੁਕਾਨ ਇਨ੍ਹੀਂ ਦਿਨੀਂ ਭਾਰਤ ਦੇ ਔਸਤ ਕਾਲਜ ਨਾਲੋਂ ਬਿਹਤਰ ਪੈਕੇਜ ਪੇਸ਼ ਕਰ ਰਹੀ ਹੈ। ਇਸ ਪੋਸਟ ਨੂੰ ਇੰਟਰਨੈੱਟ ਯੂਜ਼ਰਸ ਵਲੋਂ ਜ਼ਬਰਦਸਤ ਪ੍ਰਤੀਕਿਰਿਆਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
TCS ਨਾਲੋਂ ਬਿਹਤਰ ਭੁਗਤਾਨ
ਇਕ ਯੂਜ਼ਰ ਨੇ ਮਜ਼ਾਕ ’ਚ ਕਿਹਾ ਕਿ ਮੈਂ ਹੁਣੇ ਅਪਲਾਈ ਕਰ ਰਿਹਾ ਹਾਂ। ਇਕ ਹੋਰ ਯੂਜ਼ਰ ਨੇ ਕਿਹਾ ਕਿ 25,000 ਰੁਪਏ ਦੀ ਤਨਖ਼ਾਹ ਦੇ ਨਾਲ ਤੁਹਾਨੂੰ ਹਰ ਰੋਜ਼ ਖਾਣ ਲਈ ਮੁਫ਼ਤ ਮੋਮੋਜ਼ ਵੀ ਮਿਲਣਗੇ। ਤੀਜੇ ਯੂਜ਼ਰ ਨੇ ਲਿਖਿਆ, ‘‘ਭਾਰਤ ਜਾਣਨਾ ਚਾਹੁੰਦਾ ਹੈ ਕਿ ਇਹ ਕਿਥੇ ਸਥਿਤ ਹੈ?’’ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਉਨ੍ਹਾਂ ਨੂੰ ਟੀ. ਸੀ. ਐੱਸ. ਤੋਂ ਬਿਹਤਰ ਭੁਗਤਾਨ ਮਿਲ ਰਿਹਾ ਹੈ। ਆਮ ਤੌਰ ’ਤੇ ਕਿਸੇ ਨੂੰ ਸਕੂਲ ਜਾਂ ਕਾਲਜ ਛੱਡਣ ਤੋਂ ਬਾਅਦ 25,000 ਰੁਪਏ ਦੀ ਨੌਕਰੀ ਨਹੀਂ ਮਿਲਦੀ। ਇਥੋਂ ਦੇ ਮੋਮੋਜ਼ ਦੇ ਦੁਕਾਨਦਾਰ 25,000 ਰੁਪਏ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਝਾਰਖੰਡ: ED ਨੇ ਕਾਂਗਰਸੀ ਵਿਧਾਇਕ ਤੋਂ 6 ਘੰਟੇ ਕੀਤੀ ਪੁੱਛਗਿੱਛ, ਅੱਜ ਫਿਰ ਹੋਵੇਗੀ ਪੇਸ਼
NEXT STORY