ਇੰਫਾਲ (ਭਾਸ਼ਾ)— ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਕਿਹਾ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ਤੋਂ ਘਰ ਆ ਰਹੇ ਲੋਕਾਂ ਨੂੰ ਇਕਾਂਤਵਾਸ 'ਚ ਰਹਿਣਾ ਹੋਵੇਗਾ ਤੇ ਅਜਿਹਾ ਨਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਜਾਵੇਗਾ। ਪ੍ਰੋਟੋਕੋਲ ਦੀ ਉਲੰਘਣ ਕਰਨ ਵਾਲਿਆਂ ਲੋਕਾਂ ਨੂੰ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ, 2005 ਦੇ ਤਹਿਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਸਾਡੀ ਪ੍ਰਾਥਮਿਕਤਾ ਇਸ ਬੀਮਾਰੀ ਨੂੰ ਕਮਿਊਨਿਟੀ ਪੱਧਰ 'ਤੇ ਫੈਲਣ ਤੋਂ ਰੋਕਣਾ ਹੈ। ਸੂਬੇ 'ਚ ਕੋਰੋਨਾ ਵਾਇਰਸ ਤੋਂ ਪੀੜਤ 24 ਲੋਕਾਂ ਦਾ ਇਸ ਸਮੇਂ ਇਲਾਜ਼ ਚੱਲ ਰਿਹਾ ਹੈ।
ਆਰਮੀ ਚੀਫ ਜਨਰਲ ਨਰਵਣੇ ਪਹੁੰਚੇ ਲੱਦਾਖ, ਸਥਿਤੀ ਦਾ ਲਿਆ ਜਾਇਜ਼ਾ
NEXT STORY