ਕਰੂਕਸ਼ੇਤਰ—ਸੂਰਜ ਗ੍ਰਹਿਣ ਦੇ ਮੌਕੇ 'ਤੇ ਅੱਜ ਭਾਵ ਵੀਰਵਾਰ ਨੂੰ ਵੱਡੀ ਗਿਣਤੀ 'ਚ ਸ਼ਰਧਾਲੂ ਹਰਿਆਣਾ ਦੇ ਕਰੂਕਸ਼ੇਤਰ ਜ਼ਿਲੇ 'ਚ ਉਮੜੇ ਅਤੇ ਬ੍ਰਹਮਾ ਸਰੋਵਰ 'ਚ ਇਸ਼ਨਾਨ ਕੀਤਾ। ਕੜਾਕੇ ਦੀ ਠੰਡ ਦੇ ਬਾਵਜੂਦ ਬੱਚਿਆ ਸਮੇਤ ਸ਼ਰਧਾਲੂਆਂ ਨੇ ਸਰੋਵਰ 'ਚ ਡੁਬਕੀ ਲਾਈ। ਸੂਰਜ ਗ੍ਰਹਿਣ ਮੇਲੇ ਦੇ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸੀ। ਦਿੱਲੀ ਤੋਂ ਕਰੂਕਸ਼ੇਤਰ ਦੇ ਲਈ 6 ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ ਹਨ।ਇਸ ਤੋਂ ਇਲਾਵਾ ਹਰਿਆਣਾ ਰੋਡਵੇਜ ਨੇ ਵੀ ਸ਼ਰਧਾਲੂਆਂ ਦੀ ਸਹੂਲਤ ਲਈ ਇਸ ਮੌਕੇ 'ਤੇ ਕਾਫੀ ਗਿਣਤੀ 'ਚ ਬੱਸਾਂ ਵੀ ਚਲਾਈਆਂ ਹਨ। ਮੇਲੇ ਵਾਲੇ ਸਥਾਨ 'ਤੇ 5,000 ਤੋਂ ਜ਼ਿਆਦਾ ਸੁਰੱਖਿਆ ਕਰਮਚਾਰੀ ਨਿਯੁਕਤ ਕੀਤੇ ਗਏ।
ਦੱਸਣਯੋਗ ਹੈ ਕਿ ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਅੱਜ ਭਾਵ ਵੀਰਵਾਰ ਨੂੰ ਲੱਗਾ ਹੈ। ਇਹ ਸੂਰਜ ਗ੍ਰਹਿ ਸਵੇਰੇ 8:04 ਵਜੇ ਸ਼ੁਰੂ ਹੋਇਆ। ਭਾਰਤੀ ਸਮੇਂ ਮੁਤਾਬਕ ਅੰਸ਼ਿਕ ਸੂਰਜ ਗ੍ਰਹਿਣ ਸਵੇਰੇ 8 ਵਜੇ ਸ਼ੁਰੂ ਹੋਇਆ, ਜਦਕਿ ਗੋਲ ਸੂਰਜ ਗ੍ਰਹਿਣ ਦੀ ਅਵਸਥਾ ਸਵੇਰੇ 9 ਵਜ ਕੇ 6 ਮਿੰਟ 'ਤੇ ਸ਼ੁਰੂ ਹੋਈ। ਸੂਰਜ ਗ੍ਰਹਿਣ ਦੀ ਗੋਲ ਅਵਸਥਾ ਦੁਪਹਿਰ 12 ਵਜ ਕੇ 29 ਮਿੰਟ 'ਤੇ ਖਤਮ ਹੋਇਆ। ਗ੍ਰਹਿਣ ਦੀ ਅੰਸ਼ਿਕ ਅਵਸਥਾ ਦੁਪਹਿਰ 1 ਵਜ ਕੇ 36 ਮਿੰਟ 'ਤੇ ਖਤਮ ਹੋਈ ਸੀ।
ਵਿਗਿਆਨੀਆਂ ਨੇ ਸੂਰਜ ਗ੍ਰਹਿਣ ਨੂੰ 'ਰਿੰਗ ਆਫ ਫਾਇਰ' ਦਾ ਨਾਂ ਦਿੱਤਾ ਹੈ, ਜੋ ਕਿ ਦੁਬਈ 'ਚ ਨਜ਼ਰ ਆਇਆ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਕਿਤੇ ਬੱਦਲ ਛਾਏ ਹਨ ਅਤੇ ਕਿਤੇ ਆਸਮਾਨ ਸਾਫ ਹੈ।
ਇੰਝ ਬਣਦਾ ਹੈ 'ਰਿੰਗ ਆਫ ਫਾਇਰ'
ਦਰਅਸਲ ਜਦੋਂ ਚੰਨ, ਸੂਰਜ ਅਤੇ ਧਰਤੀ ਦਰਮਿਆਨ ਆ ਜਾਂਦਾ ਹੈ ਤਾਂ ਸੂਰਜ ਦਾ ਸਿਰਫ਼ ਕਿਨਾਰੇ ਦਾ ਹਿੱਸਾ ਨਜ਼ਰ ਆਉਂਦਾ ਹੈ। ਅਜਿਹੇ 'ਚ ਇਕ ਚਮਕਦੀ ਹੋਈ ਰਿੰਗ ਦਿਖਾਈ ਦਿੰਦੀ ਹੈ। ਇਸ ਨੂੰ ਹੀ ਰਿੰਗ ਆਫ ਫਾਇਰ ਕਹਿੰਦੇ ਹਨ। ਇਹ ਉਦੋਂ ਬਣਦਾ ਹੈ, ਜਦੋਂ ਪੂਰਨ ਸੂਰਜ ਗ੍ਰਹਿਣ ਲੱਗਦਾ ਹੈ। ਚੰਨ ਦਾ ਆਕਾਰ ਛੋਟਾ ਹੋਣ ਕਾਰਨ ਇਹ ਪੂਰੀ ਤਰ੍ਹਾਂ ਨਾਲ ਸੂਰਜ ਨੂੰ ਢੱਕ ਨਹੀਂ ਪਾਉਂਦਾ। ਅਗਲਾ ਸੂਰਜ ਗ੍ਰਹਿਣ 21 ਜੂਨ 2020 ਨੂੰ ਲੱਗੇਗਾ। ਇਹ ਸਾਲ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ।
ਹਰਿਆਣਾ ਦੇ ਗੁਰਦੁਆਰਿਆਂ ਦਾ ਵਿਕਾਸ ਪ੍ਰਮੁੱਖਤਾ ਨਾਲ ਹੋਵੇਗਾ : ਲੌਂਗੋਵਾਲ
NEXT STORY