ਜੀਂਦ (ਭਾਸ਼ਾ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਹੁਣ ਹਰਿਆਣਾ ਪ੍ਰਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦਾ ਕੰਮ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਮੇਟੀ ਨਾਲ ਸੰਬੰਧਤ ਸਾਰੀਆਂ ਸੰਸਥਾਵਾਂ ਦੇ ਰੁੱਕੇ ਹੋਏ ਕੰਮ ਪ੍ਰਮੁੱਖਤਾ ਨਾਲ ਨੇਪੜੇ ਚਾੜ੍ਹੇ ਜਾਣਗੇ। ਇੱਥੇ ਦੱਸ ਦੇਈਏ ਕਿ ਲੌਂਗੋਵਾਲ ਵੀਰਵਾਰ ਭਾਵ ਅੱਜ ਦਿੱਲੀ ਤੋਂ ਅੰਮ੍ਰਿਤਸਰ ਜਾਂਦੇ ਹੋਏ ਸਥਾਨਕ ਇਤਿਹਾਸਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਨਤਸਮਤਕ ਹੋਏ ਸਨ। ਇਸ ਮੌਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਜੱਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਲੌਂਗੋਵਾਲ ਦਾ ਇੱਥੇ ਸਵਾਗਤ ਕੀਤਾ।
ਲੌਂਗੋਵਾਲ ਨੇ ਕਿਹਾ ਕਿ ਹੁਣ ਤਕ ਜਿਨ੍ਹਾਂ ਗੁਰਦੁਆਰਿਆਂ ਦੇ ਵਿਕਾਸ ਕੰਮ ਨਹੀਂ ਹੋ ਸਕੇ, ਉਨ੍ਹਾਂ ਨੂੰ ਆਪਣੇ ਧਿਆਨ ਵਿਚ ਲਿਆ ਹੈ ਅਤੇ ਅਜਿਹੇ ਸਾਰੇ ਕੰਮਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ 'ਚ ਹਰਿਆਣਾ ਦੇ ਇਤਿਹਾਸਕ ਗੁਰਦੁਆਰੇ ਵੀ ਸ਼ਾਮਲ ਹਨ। ਲੌਂਗੋਵਾਲ ਨੇ ਦੱਸਿਆ ਕਿ ਕਮੇਟੀ ਨਾਲ ਸੰਬੰਧਤ ਹੋਰ ਸੰਸਥਾਵਾਂ ਦੇ ਰੁੱਕੇ ਕੰਮ ਵੀ ਉਨ੍ਹਾਂ ਦੇ ਧਿਆਨ ਹਿੱਤ ਹਨ ਅਤੇ ਹੁਣ ਇਕ-ਇਕ ਕਰ ਕੇ ਸਾਰੀਆਂ ਸੰਸਥਾਵਾਂ ਦੇ ਕੰਮ ਪੂਰੇ ਕੀਤੇ ਜਾਣਗੇ।
JJP 'ਚ ਮਚਿਆ ਘਮਾਸਾਨ, ਦੁਸ਼ਯੰਤ ਖਿਲਾਫ ਵਿਧਾਇਕ ਨੇ ਕੀਤੀ ਬਗਾਵਤ
NEXT STORY