ਵੇਰਾਵਲ (ਗੁਜਰਾਤ) : ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਵੇਰਾਵਲ ਦੀ ਇੱਕ ਅਦਾਲਤ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਉਕਤ ਸਥਾਨ 'ਤੇ ਹਫ਼ੜਾ-ਦਫ਼ੜੀ ਮੱਚ ਗਈ। ਹਾਲਾਂਕਿ ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਕਰਨ 'ਤੇ ਇਹ ਖ਼ਬਰ ਝੂਠੀ ਸਾਬਤ ਹੋਈ, ਕਿਉਂਕਿ ਤਲਾਸ਼ੀ ਲੈਣ ਤੋਂ ਬਾਅਦ ਅਦਾਲਤ ਦੀ ਇਮਾਰਤ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਗੱਲ ਦੀ ਜਾਣਕਾਰੀ ਇੱਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ।
ਇਹ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ Reel ਬਣਾਉਂਦੇ ਵਾਪਰੀ ਅਜਿਹੀ ਘਟਨਾ, ਦੇਖ ਕੰਬ ਗਈ ਮੌਕੇ 'ਤੇ ਮੌਜੂਦ ਲੋਕਾਂ ਦੀ ਰੂਹ
ਅਧਿਕਾਰੀ ਨੇ ਕਿਹਾ ਕਿ ਜਿਵੇਂ ਹੀ ਧਮਕੀ ਭਰੀ ਈਮੇਲ ਮਿਲੀ, ਅਦਾਲਤ ਕੰਪਲੈਕਸ ਦੀਆਂ ਤਿੰਨੋਂ ਇਮਾਰਤਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਗਿਰ ਸੋਮਨਾਥ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਵੀ.ਆਰ. ਖੇਂਗਰ ਨੇ ਪੱਤਰਕਾਰਾਂ ਨੂੰ ਦੱਸਿਆ, "ਬੰਬ ਨਿਰੋਧਕ ਦਸਤੇ (ਬੀ.ਡੀ.ਡੀ.ਐਸ.) ਅਤੇ ਡੌਗ ਸਕੁਐਡ ਨੇ ਅਦਾਲਤ ਦੇ ਅਹਾਤੇ ਦੀ ਪੂਰੀ ਤਲਾਸ਼ੀ ਲਈ ਅਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।" ਅਧਿਕਾਰੀਆਂ ਨੇ ਦੱਸਿਆ ਕਿ ਬੀਡੀਡੀਐੱਸ ਅਤੇ ਡੌਗ ਸਕੁਐਡ ਦੁਆਰਾ ਅਹਾਤੇ ਦੀ ਜਾਂਚ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਲਗਭਗ ਇੱਕ ਘੰਟੇ ਤੱਕ ਜਾਰੀ ਰਹੀ, ਜਿਸ ਤੋਂ ਬਾਅਦ ਅਦਾਲਤ ਦੇ ਅਹਾਤੇ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਲਗਭਗ ਇੱਕ ਮਹੀਨਾ ਪਹਿਲਾਂ ਗੁਜਰਾਤ ਹਾਈ ਕੋਰਟ ਨੂੰ ਵੀ ਇਸੇ ਤਰ੍ਹਾਂ ਦੀ ਇੱਕ ਜਾਅਲੀ ਧਮਕੀ ਵਾਲੀ ਈਮੇਲ ਮਿਲੀ ਸੀ, ਜਿਸ ਨਾਲ ਅਦਾਲਤ ਦਾ ਕੰਮਕਾਜ ਪ੍ਰਭਾਵਿਤ ਹੋਇਆ ਸੀ। ਅਧਿਕਾਰੀਆਂ ਦੇ ਅਨੁਸਾਰ, ਹਾਲ ਹੀ ਦੇ ਸਮੇਂ ਵਿੱਚ ਰਾਜ ਵਿੱਚ ਸਕੂਲਾਂ, ਹੋਟਲਾਂ ਆਦਿ ਨੂੰ ਜਾਅਲੀ ਬੰਬ ਧਮਕੀਆਂ ਦੇਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸ਼ਨੀਵਾਰ ਨੂੰ, ਵਡੋਦਰਾ ਸ਼ਹਿਰ ਦੇ ਇੱਕ ਹੋਟਲ ਨੂੰ ਵੀ ਇਸੇ ਤਰ੍ਹਾਂ ਦੀ ਇੱਕ ਜਾਅਲੀ ਈਮੇਲ ਮਿਲੀ। ਹਾਲ ਹੀ ਵਿੱਚ ਅਹਿਮਦਾਬਾਦ ਸਾਈਬਰ ਕ੍ਰਾਈਮ ਪੁਲਸ ਨੇ ਚੇਨਈ ਤੋਂ ਇੱਕ ਆਈਟੀ ਇੰਜੀਨੀਅਰ ਨੂੰ 13 ਅਜਿਹੇ ਧਮਕੀ ਭਰੇ ਈਮੇਲ ਭੇਜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ - ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ ਕਰਵਾਇਆ ਕਮਰਾ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਸਿੱਧ ਮੰਦਰ ਨੇੜੇ ਆ ਗਿਆ ਤੇਂਦੂਆ, ਸ਼ਰਧਾਲੂਆਂ 'ਚ ਡਰ ਦਾ ਮਾਹੌਲ
NEXT STORY