ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਦਿੱਲੀ ਜਾ ਰਹੀ ਇੱਕ ਟੂਰਿਸਟ ਬੱਸ ਵਿੱਚੋਂ 200 ਕਿੱਲੋ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਹ ਕਾਰਵਾਈ ਖੇਖੜਾ ਥਾਣਾ ਖੇਤਰ 'ਚ ਕੀਤੀ ਗਈ। ਪੁਲਸ ਨੇ ਮੌਕੇ ਤੋਂ ਦੋ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਤੇ ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਮੁਖਬਰ ਦੀ ਸੂਚਨਾ 'ਤੇ ਵੱਡੀ ਕਾਰਵਾਈ
ਪੁਲਸ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਇੱਕ ਟੂਰਿਸਟ ਬੱਸ 'ਚ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਦਿੱਲੀ ਲਿਜਾਈ ਜਾ ਰਹੀ ਹੈ। ਇਸ ਸੂਚਨਾ 'ਤੇ ਪੁਲਸ ਨੇ ਨੈਸ਼ਨਲ ਹਾਈਵੇ-709ਬੀ 'ਤੇ ਇੱਕ ਬੱਸ ਨੂੰ ਰੋਕਿਆ ਅਤੇ ਉਸਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਬੱਸ ਦੀਆਂ ਸੀਟਾਂ ਅਤੇ ਡੱਬਿਆਂ ਦੇ ਹੇਠਾਂ ਲੁਕਾਇਆ ਗਿਆ 200 ਕਿਲੋ ਵਿਸਫੋਟਕ ਸਮੱਗਰੀ ਮਿਲੀ।
ਦੋ ਤਸਕਰ ਗ੍ਰਿਫ਼ਤਾਰ
ਪੁਲਸ ਨੇ ਇਸ ਮਾਮਲੇ 'ਚ ਮੌਕੇ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਜ਼ੈਰ - ਹਾਪੁਰ ਦਾ ਰਹਿਣ ਵਾਲਾ, ਸ਼ਾਹਨਵਾਜ਼ - ਮੇਰਠ ਦਾ ਰਹਿਣ ਵਾਲਾ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵਿਸਫੋਟਕ ਕਿੱਥੋਂ ਲਿਆਂਦਾ ਗਿਆ ਸੀ? ਇਸਨੂੰ ਕਿਸਨੂੰ ਸਪਲਾਈ ਕੀਤਾ ਜਾਣਾ ਸੀ? ਇਸਨੂੰ ਕਿੱਥੇ ਅਤੇ ਕਿਸ ਮਕਸਦ ਲਈ ਵਰਤਿਆ ਜਾਣਾ ਸੀ?
ਪੁਲਸ ਕੀ ਕਹਿੰਦੀ ਹੈ?
ਪੁਲਸ ਅਨੁਸਾਰ ਇਹ ਬੱਸ ਮੁਜ਼ੱਫਰਨਗਰ ਦੇ ਚਾਰਥਾਵਲ ਤੋਂ ਦਿੱਲੀ ਜਾ ਰਹੀ ਸੀ। ਇੰਨੇ ਵੱਡੇ ਪੱਧਰ 'ਤੇ ਵਿਸਫੋਟਕ ਮਿਲਣ ਤੋਂ ਬਾਅਦ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ ਵਿਧਾਇਕ 52 ਸਾਲ ਦੀ ਉਮਰ 'ਚ ਦਿਹਾਂਤ, ਗੁਰਦੇ ਦੀ ਬਿਮਾਰੀ ਤੋਂ ਸਨ ਪੀੜਤ
NEXT STORY