ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨ ਨੂੰ ਤਵੀ ਦਰਿਆ 'ਚ ਸੰਭਾਵਿਤ ਹੜ੍ਹ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਸੋਮਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦੱਸਿਆ ਗਿਆ ਕਿ ਭਾਰਤ ਨੇ ਇਹ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕੀਤੀ ਹੈ। ਹਾਲਾਂਕਿ ਨਾ ਹੀ ਭਾਰਤ ਅਤੇ ਨਾ ਹੀ ਪਾਕਿਸਤਾਨ ਵੱਲੋਂ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਹੋਈ ਹੈ। ਆਮ ਤੌਰ ’ਤੇ ਅਜਿਹੀ ਜਾਣਕਾਰੀ ਸਿੰਧੂ ਜਲ ਕਮਿਸ਼ਨਰ ਦੇ ਮਾਧਿਅਮ ਨਾਲ ਸਾਂਝੀ ਕੀਤੀ ਜਾਂਦੀ ਹੈ। ਅਖ਼ਬਾਰ ਦ ਨਿਊਜ਼ ਦੇ ਮੁਤਾਬਕ, ਭਾਰਤ ਨੇ ਜੰਮੂ 'ਚ ਤਵੀ ਦਰਿਆ 'ਚ ਆ ਸਕਣ ਵਾਲੇ ਭਿਆਨਕ ਹੜ੍ਹ ਬਾਰੇ ਪਾਕਿਸਤਾਨ ਨੂੰ ਸਾਵਧਾਨ ਕੀਤਾ ਹੈ। ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਐਤਵਾਰ ਨੂੰ ਇਹ ਚਿਤਾਵਨੀ ਦਿੱਤੀ ਗਈ ਸੀ।
ਮਈ ਮਹੀਨੇ 'ਚ ਤਣਾਅ ਦੇ ਬਾਅਦ ਪਹਿਲਾ ਸੰਪਰਕ
ਰਿਪੋਰਟ ਮੁਤਾਬਕ, ਮਈ 'ਚ ਭਾਰਤ-ਪਾਕਿਸਤਾਨ 'ਚ ਹੋਏ ਸੈਨਿਕ ਟਕਰਾਅ ਤੋਂ ਬਾਅਦ ਇਹ ਆਪਣੀ ਕਿਸਮ ਦਾ ਪਹਿਲਾ ਵੱਡਾ ਸੰਪਰਕ ਹੈ। ਕਿਹਾ ਗਿਆ ਹੈ ਕਿ ਭਾਰਤ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨੀ ਅਧਿਕਾਰੀਆਂ ਨੇ ਵੀ ਚਿਤਾਵਨੀ ਜਾਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੁਣ ਬਿਨਾਂ Internet ਕਰ ਸਕੋਗੇ WhatsApp Call, ਜਾਣੋ ਕਿਵੇਂ ਕਰੇਗਾ ਕੰਮ
ਸਿੰਧੂ ਜਲ ਸੰਧੀ ’ਤੇ ਵੀ ਪ੍ਰਭਾਵ
ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਕਈ ਸਖ਼ਤ ਕਦਮ ਚੁੱਕੇ ਸਨ, ਜਿਨ੍ਹਾਂ 'ਚ 1960 ਦੀ ਸਿੰਧੁ ਜਲ ਸੰਧੀ ਨੂੰ "ਸਸਪੈਂਡ" ਕਰਨਾ ਵੀ ਸ਼ਾਮਲ ਸੀ। ਇਹ ਸੰਧੀ ਭਾਰਤ ਅਤੇ ਪਾਕਿਸਤਾਨ 'ਚ ਸਿੰਧੂ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੇ ਵੰਡ ਅਤੇ ਵਰਤੋਂ ਨੂੰ ਕੰਟਰੋਲ ਕਰਦੀ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਪਾਕਿਸਤਾਨ 'ਚ ਮੌਸਮੀ ਖ਼ਤਰਾ ਜਾਰੀ
ਇਸ ਦੇ ਨਾਲ ਹੀ ਪਾਕਿਸਤਾਨ ਦਾ ਰਾਸ਼ਟਰੀ ਆਫ਼ਤ ਪ੍ਰਬੰਧਨ ਅਧਿਕਾਰ (NDMA) ਨੇ 30 ਅਗਸਤ ਤੱਕ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਮੌਸਮੀ ਬਾਰਿਸ਼ਾਂ ਕਾਰਨ ਪਾਕਿਸਤਾਨ ਪਹਿਲਾਂ ਹੀ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ, ਜਿੱਥੇ ਹੁਣ ਤੱਕ 788 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,018 ਜ਼ਖ਼ਮੀ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Metro ਯਾਤਰੀਆਂ ਲਈ ਭਾਰੀ ਝਟਕਾ, DMRC ਨੇ ਕਿਰਾਏ ਚ ਕੀਤਾ ਭਾਰੀ ਵਾਧਾ
NEXT STORY