ਨੈਸ਼ਨਲ ਡੈਸਕ -ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਦੇ ਪੋਇਸ ਗਾਰਡਨ ਸਥਿਤ ਨਿਵਾਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਚੇਨਈ ਦੇ ਸਹਾਇਕ ਪੁਲਸ ਕਮਿਸ਼ਨਰ ਦੇ ਦਫ਼ਤਰ ਨੂੰ ਈਮੇਲ ਰਾਹੀਂ ਇਹ ਧਮਕੀ ਮਿਲੀ। ਇਸ ਤੋਂ ਬਾਅਦ ਬੰਬ ਜ਼ਾਇਆ ਕਰਨ ਵਾਲੇ ਦਸਤੇ ਨਾਲ ਪੁਲਸ ਦੀ ਇਕ ਟੀਮ ਉਪ ਰਾਸ਼ਟਰਪਤੀ ਦੇ ਨਿਵਾਸ ਵਿਖੇ ਪਹੁੰਚੀ ਤੇ ਪੂਰੀ ਤਲਾਸ਼ੀ ਲਈ।
ਤਲਾਸ਼ੀਆਂ ਦੀ ਮੁਹਿੰਮ ਦੌਰਾਨ ਸਨਿੱਫਰ ਡਾਗ ਦੀ ਵੀ ਸੇਵਾ ਲਈ ਗਈ। ਹਾਲਾਂਕਿ, ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਚੇਨਈ ਪੁਲਸ ਨੂੰ ਪਿਛਲੇ ਮਹੀਨੇ ਤੋਂ ਅਜਿਹੀਆਂ ਧਮਕੀ ਭਰੀਆਂ ਕਈ ਮੇਲਾਂ ਮਿਲੀਆਂ ਹਨ।
ਅੱਜ ਧਨਤੇਰਸ 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ! ਜਾਣੋ 24K-22K-18K Gold ਦੀਆਂ ਕੀਮਤਾਂ
NEXT STORY