ਨਵੀਂ ਦਿੱਲੀ (ਏਜੰਸੀ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਵੱਖ-ਵੱਖ ਮੌਕਿਆਂ ’ਤੇ ਮਿਲੇ 300 ਤੋਹਫ਼ਿਆਂ ਦੀ ਈ-ਨਿਲਾਮੀ ਬੁੱਧਵਾਰ ਸ਼ੁਰੂ ਹੋਈ। ਇਹ ਨਿਲਾਮੀ ‘ਈ-ਉਪਹਾਰ’ ਦੇ ਤੀਜੇ ਪੜਾਅ ਦਾ ਹਿੱਸਾ ਹੈ। ਇਹ ਇਕ ਵਿਲੱਖਣ ਪਹਿਲ ਹੈ ਜਿਸ ਅਧੀਨ ਰਸਮੀ ਮੌਕਿਆਂ ’ਤੇ ਰਾਸ਼ਟਰਪਤੀ ਨੂੰ ਮਿਲੇ ਤੋਹਫ਼ਿਆਂ ਨੂੰ ਸਮਾਜ ਭਲਾਈ ਲਈ ਸੋਮਿਆਂ ’ਚ ਬਦਲਿਆ ਜਾਂਦਾ ਹੈ।
ਇਹ ਵੀ ਪੜ੍ਹੋ: ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਰਾਸ਼ਟਰਪਤੀ ਭਵਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤੀਜੇ ਪੜਾਅ ’ਚ ਰਾਸ਼ਟਰਪਤੀ ਨੂੰ ਮਿਲੇ ਉਹ 300 ਪ੍ਰਮਾਣਿਤ ਤੋਹਫ਼ੇ ਸ਼ਾਮਲ ਹਨ ਜੋ ਭਾਰਤ ਦੀਆਂ ਅਮੀਰ ਕਲਾਤਮਕ ਪਰੰਪਰਾਵਾਂ, ਦਸਤਕਾਰੀ ਅਤੇ ਕੂਟਨੀਤਕ ਵਿਰਾਸਤ ਨੂੰ ਦਰਸਾਉਂਦੇ ਹਨ। ਨਿਲਾਮੀ ਦੀ ਸੂਚੀ ’ਚ ਵੱਖ-ਵੱਖ ਦੇਸ਼ਾਂ ਦੇ ਰਾਜਿਆਂ ਤੇ ਸਰਕਾਰਾਂ ਦੇ ਮੁਖੀਆਂ, ਸੰਵਿਧਾਨਕ ਅਧਿਕਾਰੀਆਂ, ਸੂਬਾਈ ਸਰਕਾਰਾਂ, ਮੰਤਰਾਲਿਆਂ, ਸੱਭਿਆਚਾਰਕ ਅਦਾਰਿਆਂ ਤੇ ਉੱਘੀਆਂ ਸ਼ਖਸੀਅਤਾਂ ਵੱਲੋਂ ਰਾਸ਼ਟਰਪਤੀ ਮੁਰਮੂ ਨੂੰ ਭੇਟ ਕੀਤੇ ਗਏ ਤੋਹਫ਼ੇ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਗਾਈ ਨੇ ਤੋੜਿਆ ਲੱਕ: ਤੇਲ-ਦਾਲਾਂ ਤੋਂ ਬਾਅਦ ਹੁਣ ਦੁੱਧ-ਚੀਨੀ ਨੇ ਵੀ ਮਾਰੀ 'ਛਾਲ', ਜਾਣੋ ਕੀ ਹਨ ਨਵੇਂ ਰੇਟ
NEXT STORY