ਸਿੰਗਰੌਲੀ- ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ 'ਚ ਤਾਲਾਬ 'ਚ ਨਹਾਉਣ ਗਏ ਦੋ ਸਕੇ ਭਰਾਵਾਂ ਸਮੇਤ 3 ਮੁੰਡਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਦਿੱਤੀ। ਕੋਤਵਾਲੀ ਪੁਲਸ ਥਾਣਾ ਮੁਖੀ ਅਰੁਣ ਪਾਂਡੇ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 20 ਕਿਲੋਮੀਟਰ ਦੂਰ ਬੈਢਨ ਥਾਣਾ ਖੇਤਰ ਦੇ ਸਿੱਧੀਕਲਾ ਪਿੰਡ ਵਿਚ ਸ਼ੁੱਕਰਵਾਰ ਨੂੰ ਵਾਪਰੀ।
ਇਹ ਵੀ ਪੜ੍ਹੋ- ਇਕ ਪਲ 'ਚ ਤਿੰਨ ਭਰਾਵਾਂ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ, ਮਹੀਨੇ ਬਾਅਦ ਹੋਣਾ ਸੀ ਇਕ ਦਾ ਵਿਆਹ
ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਸੁਨੀਲ ਕੇਵਟ (9), ਉਸ ਦੇ ਛੋਟੇ ਭਰਾ ਅਜੀਤ ਕੇਵਟ (7) ਅਤੇ ਸੰਦੀਪ (8) ਦੇ ਰੂਪ ਵਿਚ ਕੀਤੀ ਗਈ ਹੈ। ਪਾਂਡੇ ਮੁਤਾਬਕ ਤਿੰਨੋਂ ਮੁੰਡੇ ਆਪਣੇ ਪਰਿਵਾਰ ਨਾਲ ਕਣਕ ਦੀ ਕਟਾਈ ਲਈ ਖੇਤਾਂ ਵਿਚ ਗਏ ਸਨ, ਜਿੱਥੇ ਪਰਿਵਾਰ ਵਾਲੇ ਕਣਕ ਦੀ ਵਾਢੀ ਕਰਨ 'ਚ ਰੁੱਝੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਹ ਤਿੰਨੋਂ ਮੁੰਡੇ ਨੇੜੇ ਸਥਿਤ ਇਕ ਤਾਲਾਬ 'ਚ ਨਹਾਉਣ ਲਈ ਚੱਲੇ ਗਏ, ਜਿੱਥੇ ਡੂੰਘੇ ਪਾਣੀ 'ਚ ਜਾਣ ਨਾਲ ਉਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪਾਂਡੇ ਮੁਤਾਬਕ ਤਿੰਨਾਂ ਦੀਆਂ ਲਾਸ਼ਾਂ ਨੂੰ ਤਲਾਬ 'ਚੋਂ ਕੱਢ ਕੇ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਤੋਹਫ਼ੇ 'ਚ ਮਿਲੇ ਹੋਮ ਥੀਏਟਰ 'ਚ ਜ਼ਬਰਦਸਤ ਧਮਾਕਾ; ਲਾੜੇ ਦੀ ਮੌਤ, 3 ਦਿਨ ਪਹਿਲਾਂ ਹੋਇਆ ਸੀ ਵਿਆਹ
ਦੇਸ਼ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, ਬੀਤੇ 24 ਘੰਟਿਆਂ 'ਚ 6,155 ਨਵੇਂ ਮਾਮਲੇ ਆਏ ਸਾਹਮਣੇ
NEXT STORY