ਨੈਨੀਤਾਲ (ਵਾਰਤਾ)- ਉੱਤਰਾਖੰਡ ਸਰਕਾਰ ਦੇ ਟਰਾਂਸਪੋਰਟ ਮੰਤਰੀ ਚੰਦਨ ਰਾਮਦਾਸ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਬਾਗੇਸ਼ਵਰ ਜ਼ਿਲ੍ਹਾ ਹਸਪਤਾਲ 'ਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਵਿਰੋਧੀ ਧਿਰ ਦੇ ਨੇਤਾ ਯਸ਼ਪਾਲ ਆਰੀਆ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਜਾ ਹੈ। ਚੰਦਨ ਰਾਮਦਾਸ ਦੇ ਦਿਹਾਂਤ 'ਤੇ ਉਤਰਾਖੰਡ ਸਰਕਾਰ 'ਚ ਤਿੰਨ ਦਿਨ ਦਾ ਰਾਜਕੀ ਸੋਗ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅੰਤਿਮ ਸੰਸਕਾਰ ਸੰਪੰਨ ਹੋਣ ਦੇ ਦਿਨ ਸੰਬਧ ਜ਼ਿਲ੍ਹੇ 'ਚ ਛੁੱਟੀ ਰਹੇਗੀ। ਉਸ ਦਿਨ ਸਰਕਾਰੀ ਦਫ਼ਤਰ ਬੰਦ ਰਹਿਣਗੇ। ਉਤਰਾਖੰਡ ਸ਼ਾਸਨ ਵਲੋਂ ਜਾਰੀ ਚਿੱਠੀ 'ਚ ਕਿਹਾ ਗਿਆ ਹੈ ਕਿ ਟਰਾਂਸਪੋਰਟ ਮੰਤਰੀ ਦੇ ਦਿਹਾਂਤ ਕਾਰਨ ਪ੍ਰਦੇਸ਼ 'ਚ 26 ਅਪ੍ਰੈਲ ਤੋਂ 28 ਅਪ੍ਰੈਲ (ਤਿੰਨ ਦਿਨ) ਤੱਕ ਰਾਜਕੀ ਸੋਗ ਰਹੇਗਾ।
ਇਸ ਦੌਰਾਨ ਸਰਕਾਰੀ ਦਫ਼ਤਰਾਂ 'ਚ ਰਾਸ਼ਟਰੀ ਝੰਡਾ ਅੱਧਾ ਝੁੱਕਿਆ ਰਹੇਗਾ। ਦੱਸਣਯੋਗ ਹੈ ਕਿ ਪੁਸ਼ਕਰ ਸਿੰਘ ਧਾਮੀ ਸਰਕਾਰ ਦੇ ਕੈਬਨਿਟ ਮੰਤਰੀ ਚੰਦਨ ਰਾਮਦਾਸ ਦਾ ਬੁੱਧਵਾਰ ਯਾਨੀ ਅੱਜ ਦਿਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਸਿਹਤ ਵਿਗੜਨ 'ਤੇ ਬੁੱਧਵਾਰ ਸਵੇਰੇ ਹੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਮਨੀਸ਼ ਸਿਸੋਦੀਆ ਦੀ ਬੀਮਾਰ ਪਤਨੀ ਨੂੰ ਮਿਲੇ CM ਕੇਜਰੀਵਾਲ
NEXT STORY