ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਇੱਥੇ ਇਕ ਨਿੱਜੀ ਹਸਪਤਾਲ 'ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਬੀਮਾਰ ਪਤਨੀ ਨਾਲ ਮੁਲਾਕਾਤ ਕੀਤੀ। ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ 'ਆਟੋਇਮਿਊਨ ਡਿਸਆਰਡਰ', 'ਮਲਟੀਪਲ ਸਕਲੇਰੋਸਿਸ' ਤੋਂ ਪੀੜਤ ਹੈ। ਉਨ੍ਹਾਂ ਨੂੰ ਮੰਗਲਵਾਰ ਨੂੰ ਅਪੋਲੋ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਕੇਜਰੀਵਾਲ ਨੇ ਟਵੀਟ ਕੀਤਾ ਕਿ ਹਸਪਤਾਲ 'ਚ ਹੁਣੇ ਸੀਮਾ ਭਰਜਾਈ ਨੂੰ ਮਿਲ ਕੇ ਆ ਰਿਹਾ ਹਾਂ। ਕੱਲ ਤੋਂ ਉਹ ਹਸਪਤਾਲ 'ਚ ਦਾਖ਼ਲ ਹਨ ਉਨ੍ਹਾਂ ਨੂੰ 'ਮਲਟੀਪਲ ਸਕਲੇਰੋਸਿਸ' ਬੀਮਾਰੀ ਹੈ। ਬਹੁਤ ਹੀ ਗੰਭੀਰ ਬੀਮਾਰੀ ਹੈ। ਉਨ੍ਹਾਂ ਦੀ ਚੰਗੀ ਸਿਹਤ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।
ਇਕ ਸੂਤਰ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ 2000 'ਚ ਜਾਂਚ 'ਚ ਪਤਾ ਲੱਗਾ ਕਿ ਸੀਮਾ ਸਿਸੋਦੀਆ ਨੂੰ ਗੰਭੀਰ 'ਆਟੋਇਮਿਊਨ ਡਿਸਆਰਡਰ', 'ਮਲਟੀਪਲ ਸਕਲੇਰੋਸਿਸ' ਹੋ ਗਿਆ ਹੈ। ਉਹ ਪਿਛਲੇ 23 ਸਾਲਾਂ ਤੋਂ ਇਕ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਹਨ। ਸੂਤਰਾਂ ਨੇ ਦੱਸਿਆ ਕਿ ਸੀਮਾ ਸਿਸੋਦੀਆ 'ਚ ਇਸ ਸਮੇਂ ਅਜਿਹੇ ਲੱਛਣ ਵਿਖਾਈ ਦੇ ਰਹੇ ਹਨ, ਜਿਸ 'ਚ ਤੁਰਨ 'ਚ ਮੁਸ਼ਕਲ, ਡਿੱਗਣ ਅਤੇ ਸੰਤੁਲਨ ਗੁਆਉਣ ਦਾ ਖ਼ਤਰਾ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਹੁਣ ਵਾਪਸ ਲਈ ਜਾ ਚੁੱਕੀ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਵਿਚ ਬੇਨਿਯਮੀਆਂ ਦੇ ਦੋਸ਼ 'ਚ ਸੀ. ਬੀ. ਆਈ. ਨੇ 26 ਫਰਵਰੀ ਨੂੰ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਮਨੀਸ਼ ਇਸ ਸਮੇਂ ਜੇਲ੍ਹ 'ਚ ਬੰਦ ਹਨ।
PM ਮੋਦੀ ਨੇ ਛੱਤੀਸਗੜ੍ਹ 'ਚ ਹੋਏ ਨਕਸਲੀ ਹਮਲੇ ਦੀ ਕੀਤੀ ਸਖ਼ਤ ਨਿੰਦਾ
NEXT STORY