ਹਰਿਆਣਾ/ਨਵੀਂ ਦਿੱਲੀ (ਭਾਸ਼ਾ)- ਹਰਿਆਣਾ ਦੇ ਪਾਨੀਪਤ ’ਚ ਜ਼ਮੀਨੀ ਵਿਵਾਦ ’ਚ ਵਿਰੋਧੀ ਗਿਰੋਹ ਦੇ ਮੈਂਬਰ ਦਾ ਕਤਲ ਕਰਨ ਦੇ ਦੋਸ਼ ’ਚ ਤਿੰਨ ਗੈਂਗਸਟਰਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਰਜੁਨ ਪੰਡਿਤ (22), ਅਕਸ਼ੈ ਸ਼ਰਮਾ (22) ਅਤੇ ਰਵੀ ਸ਼ੰਕਰ ਸ਼ਰਮਾ (26) ਵਜੋਂ ਹੋਈ ਹੈ। ਸਾਰੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਸ ਨੇ ਦੱਸਿਆ ਕਿ ਪਾਨੀਪਤ ਦੇ ਰਹਿਣ ਵਾਲੇ ਅੰਕਿਤ ਨਾਂ ਦੇ ਵਿਅਕਤੀ ਨੇ ਬੀਤੇ ਸੋਮਵਾਰ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਉਸ ਦੇ ਕਰੀਬੀ ਰਿਸ਼ਤੇਦਾਰ ਲਲਿਤ ਤਿਆਗੀ ਦਾ ਕੁਝ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਲਿਤ ਯਮੁਨਾ ਨਦੀ ’ਚ ਨਹਾ ਰਿਹਾ ਸੀ ਅਤੇ ਬੰਟੀ (ਅੰਕਿਤ ਦਾ ਰਿਸ਼ਤੇ ’ਚ ਭਰਾ) ਨੇੜਲੇ ਖੇਤ ’ਚ ਟਰੈਕਟਰ ਚਲਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦੇ ਖੇਤ ’ਚ ਆਏ ਅਤੇ ਲਲਿਤ ਅਤੇ ਬੰਟੀ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲਸ ਮੁਤਾਬਕ ਲਲਿਤ ਦੀ ਛਾਤੀ ਅਤੇ ਪੱਟਾਂ ’ਤੇ ਗੋਲੀਆਂ ਲੱਗੀਆਂ ਅਤੇ ਉਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਦਿੱਲੀ 'ਚ ਕਦੋਂ ਚੱਲਣਗੀਆਂ BS-4 ਡੀਜ਼ਲ ਤੇ BS-3 ਪੈਟਰੋਲ ਵਾਲੀਆਂ ਗੱਡੀਆਂ? ਜਾਣੋ ਅਪਡੇਟ
NEXT STORY