ਰਾਂਚੀ - ਝਾਰਖੰਡ ਦੇ ਜਾਮਤਾੜਾ ਵਿੱਚ ਸੋਮਵਾਰ ਨੂੰ ਮਜ਼ਦੂਰਾਂ ਨੂੰ ਲੈ ਜਾ ਰਹੀ ਇੱਕ ਮਿੰਨੀ ਬੱਸ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਉਥੇ ਹੀ 9 ਮਜ਼ਦੂਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਸੜਕ ਨੂੰ ਜਾਮ ਕਰ ਦਿੱਤਾ। ਕਰੀਬ 2 ਘੰਟੇ ਤੱਕ ਹੰਗਾਮਾ ਹੁੰਦਾ ਰਿਹਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲੋਕਾਂ ਨੂੰ ਸਮਝਾਇਆ ਅਤੇ ਮਾਮਲਾ ਸ਼ਾਂਤ ਕਰਾਇਆ।
ਇਹ ਵੀ ਪੜ੍ਹੋ- ਕੋਰੋਨਾ: ਇਸ ਸ਼ਹਿਰ 'ਚ 24 ਘੰਟੇ ਸੜ ਰਹੀਆਂ ਹਨ ਲਾਸ਼ਾਂ, ਪਿਘਲੀ ਸ਼ਮਸ਼ਾਨ ਦੀ ਭੱਠੀ
ਜਾਮਤਾੜਾ ਵਿੱਚ ਦੁਮਕਾ ਆਸਨਸੋਲ ਮੁੱਖ ਮਾਰਗ 'ਤੇ ਸੋਮਵਾਰ ਸਵੇਰੇ 8:30 ਵਜੇ ਦੇ ਕਰੀਬ ਇਹ ਭਿਆਨਕ ਹਾਦਸਾ ਵਾਪਰਿਆ। ਦੱਸਿਆ ਗਿਆ ਹੈ ਕਿ ਮਿੰਨੀ ਬੱਸ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਪਾਈਪ ਲਾਈਨ ਨਿਰਮਾਣ ਲਈ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ। ਉਸੇ ਦੌਰਾਨ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਹੋਇਆ। ਇਸ ਹਾਦਸੇ ਵਿੱਚ ਬੱਸ ਸਵਾਰ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਇਸ ਦੌਰਾਨ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਇੱਕ ਹੋਰ ਜ਼ਖ਼ਮੀ ਨੇ ਇਲਾਜ਼ ਦੌਰਾਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਮਾਸਕ ਨਾ ਪਹਿਨਣ ਵਾਲਿਆਂ 'ਤੇ ਡਰੋਨ ਦੀ ਪੈਨੀ ਨਜ਼ਰ, ਲਾਪਰਵਾਹੀ ਕਰਨ 'ਤੇ ਹੋਵੇਗੀ ਕਾਰਵਾਈ
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਣ ਦੇ ਨਾਲ ਹੀ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਲਾਸ਼ਾਂ ਦੇ ਨਾਮ ਦੀਪੰਕਰ ਮੋਹਨ, ਪ੍ਰਾਣਜਲ ਸੋਨਵਾਲ ਅਤੇ ਪੰਕਜ ਯਾਦਵ ਦੱਸੇ ਹਨ। ਉਥੇ ਹੀ ਜਖ਼ਮੀਆਂ ਵਿੱਚ ਦਸ਼ਰਥ ਕੁਮਾਰ, ਸ਼ਸ਼ਾਂਕ ਸੋਨਵਾਲ, ਅਸ਼ੋਕ ਯਾਦਵ, ਕਿਰਨ ਗੋਗੋਈ, ਕਪਿਲਦੇਵ ਯਾਦਵ, ਪ੍ਰੀਤਮ ਕੁਮਾਰ, ਰਾਮਕਿਸ਼ੋਰ ਮਹਤੋ, ਮਹੇਸ਼ ਮਹਤੋ ਅਤੇ ਵਿਨੋਦ ਮਹਤੋ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਦਾ ਇਲਾਜ਼ ਹਸਪਤਾਲ ਵਿੱਚ ਚੱਲ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਰੋਨਾ: ਦਿੱਲੀ 'ਚ ਪਹਿਲੀ ਵਾਰ 24 ਘੰਟੇ 'ਚ 11 ਹਜ਼ਾਰ ਤੋਂ ਵੱਧ ਮਾਮਲੇ, 72 ਲੋਕਾਂ ਦੀ ਮੌਤ
NEXT STORY