ਨਵੀਂ ਦਿੱਲੀ - ਜੰਮੂ-ਕਸ਼ਮੀਰ ਦੇ ਬਾਰਾਮੁਲਾ ਦੇ ਪਾਟਨ ਇਲਾਕੇ 'ਚ ਵੀਰਵਾਰ ਨੂੰ ਸਥਾਨਕ ਪੁਲਸ ਨੇ ਲਸ਼ਕਰ-ਏ-ਤੋਇਬਾ ਲਈ ਕੰਮ ਕਰਨ ਵਾਲੇ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਜਾਂਚ 'ਚ ਉਨ੍ਹਾਂ ਕੋਲੋਂ 3 ਹੈਂਡ ਗ੍ਰਨੇਡ ਅਤੇ ਭੜਕਾਊ ਸਾਮਾਨ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਦੋਸ਼ੀ ਲਸ਼ਕਰ-ਏ-ਤੋਇਬਾ ਦੇ ਓਵਰਗ੍ਰਾਉਂਡ ਵਰਕਰ ਹਨ। ਜੰਮੂ-ਕਸ਼ਮੀਰ ਪੁਲਸ ਮੁਤਾਬਕ ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਸੰਕਟ ਵਿਚਾਲੇ ਘਾਟੀ 'ਚ ਅੱਤਵਾਦੀ ਗਤੀਵਿਧੀਆਂ ਵੀ ਵੱਧ ਗਈਆਂ ਹਨ। ਇਸ ਨਾਲ ਨਜਿੱਠਣ ਲਈ ਜੰਮੂ-ਕਸ਼ਮੀਰ ਪੁਲਸ, ਫੌਜ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਮਿਲ ਕੇ ਆਪਰੇਸ਼ਨ ਨੂੰ ਅੰਜਾਮ ਦੇ ਰਹੀ ਹੈ। ਦੱਸ ਦਈਏ ਕਿ ਇਸ ਅੱਤਵਾਦੀਆਂ ਨੂੰ ਸਰਹੱਦ ਪਾਰ ਪੂਰਾ ਸਮਰਥਨ ਪ੍ਰਾਪਤ ਹੈ। ਤੁਹਾਨੂੰ ਦੱਸ ਦਈਏ ਕਿ ਨਵੰਬਰ 'ਚ ਕਸ਼ਮੀਰ ਘਾਟੀ 'ਚ ਬਰਫਬਾਰੀ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਘੁਸਪੈਠ ਦੇ ਰਸਤੇ ਬੰਦ ਹੋ ਜਾਂਦੇ ਹਨ। ਅਜਿਹੇ 'ਚ ਪਾਕਿਸਤਾਨ ਹਰ ਸਾਲ ਸਤੰਬਰ ਅਤੇ ਅਕਤੂਬਰ 'ਚ ਜ਼ਿਆਦਾ ਤੋਂ ਜ਼ਿਆਦਾ ਅੱਤਵਾਦੀਆਂ ਨੂੰ ਕਸ਼ਮੀਰ 'ਚ ਘੁਸਪੈਠ ਕਰਵਾਉਣ ਦੀ ਫਿਰਾਕ 'ਚ ਰਹਿੰਦਾ ਹੈ। ਇਸ ਦੌਰਾਨ ਅੱਤਵਾਦੀਆਂ ਨੂੰ ਕਵਰ ਫਾਇਰ ਦੇਣ ਲਈ ਪਾਕਿਸਤਾਨੀ ਫੌਜ ਐੱਲ.ਓ.ਸੀ. 'ਤੇ ਗੋਲਾਬਾਰੀ ਵੀ ਕਰਦੀ ਹੈ, ਹਾਲਾਂਕਿ ਭਾਰਤੀ ਫੌਜ ਘੁਸਪੈਠ ਨੂੰ ਲੈ ਕੇ ਪਹਿਲਾਂ ਤੋਂ ਹੀ ਚੌਕਸ ਹੈ।
ਜੰਮੂ-ਕਸ਼ਮੀਰ ਪੁਲਸ ਨੇ ਹਾਲ ਹੀ 'ਚ ਅੱਤਵਾਦੀਆਂ ਦੀ ਇੱਕ ਖਤਰਨਾਕ ਯੋਜਨਾ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਮਿਲੇ ਨਿਰਦੇਸ਼ ਤੋਂ ਬਾਅਦ ਘਾਟੀ 'ਚ ਛਿਪੇ ਅੱਤਵਾਦੀਆਂ ਨੇ ਹਿੱਟ ਲਿਸਟ ਤਿਆਰ ਕੀਤੀ ਸੀ ਜਿਨ੍ਹਾਂ 'ਚ ਕਈ ਨੇਤਾਵਾਂ, ਐਕਟਿਵਿਸਟਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਨਾਮ ਸ਼ਾਮਲ ਹਨ। ਜੰਮੂ-ਕਸ਼ਮੀਰ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਘਾਟੀ 'ਚ 29 ਅਗਸਤ ਅਤੇ 2 ਸਤੰਬਰ ਨੂੰ ਅੱਤਵਾਦੀਆਂ ਨੇ ਸਰਹੱਦ ਪਾਰ ਤੋਂ ਮਿਲੇ ਨਿਰਦੇਸ਼ ਤੋਂ ਬਾਅਦ ਨੇਤਾਵਾਂ, ਐਕਟਿਵਿਸਟਸ, ਸੁਰੱਖਿਆ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਦੀ ਹਿੱਟ ਲਿਸਟ ਬਣਾਈ।
IFS ਅਫ਼ਸਰ ਬਣ ਕੀਤੀ 36 ਕਰੋੜ ਦੀ ਠੱਗੀ, ਗ੍ਰਿਫਤਾਰ
NEXT STORY