ਟੀਕਮਗੜ੍ਹ— ਮੱਧ ਪ੍ਰਦੇਸ਼ ਦੇ ਟੀਕਮਗੜ੍ਹ 'ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਮੂੰਹੋਂ ਨਿਕਲੇਗਾ 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਇਸ ਗੱਲ 'ਤੇ ਯਕੀਨ ਹੋ ਜਾਵੇਗਾ। ਦਰਅਸਲ ਘਰ ਦੀ ਦੂਜੀ ਮੰਜ਼ਲ 'ਤੇ ਖੇਡ ਰਿਹਾ ਬੱਚਾ ਹੇਠਾਂ ਡਿੱਗ ਗਿਆ ਪਰ ਮਾਸੂਮ ਨੂੰ ਕੋਈ ਸੱਟ ਨਹੀਂ ਲੱਗੀ। ਕਿਉਂਕਿ ਬੱਚਾ ਹੇਠਾਂ ਲੰਘ ਰਹੇ ਰਿਕਸ਼ੇ ਦੇ ਉੱਪਰ ਡਿੱਗਿਆ। ਕਵਰ ਅਤੇ ਸੀਟ 'ਤੇ ਡਿੱਗਣ ਕਾਰਨ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ।
ਬੱਚੇ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਇਕ ਅਣਜਾਣ ਫਰਿਸ਼ਤੇ ਨੇ ਸਾਡੇ ਪੁੱਤਰ ਦੀ ਜਾਨ ਬਚਾ ਲਈ। ਘਟਨਾ ਤੋਂ ਬਾਅਦ ਪਰਿਵਾਰ ਦੇ ਲੋਕ ਬੱਚੇ ਨੂੰ ਲੈ ਕੇ ਜ਼ਿਲਾ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਠੀਕ-ਠਾਕ ਦੱਸਿਆ। ਬੱਚੇ ਦੇ ਪਿਤਾ ਆਸ਼ੀਸ਼ ਨੇ ਦੱਸਿਆ ਕਿ ਘਟਨਾ ਦੌਰਾਨ ਰਿਕਸ਼ਾ ਨਿਕਲਣਾ ਅਤੇ ਉਸ 'ਤੇ ਬੱਚੇ ਦਾ ਡਿੱਗਣਾ, ਇਹ ਸਭ ਸੰਜੋਗ ਜ਼ਰੂਰ ਹੈ ਪਰ ਮੇਰੇ ਲਈ ਇਹ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ ਅਤੇ ਬੱਚੇ ਦੀ ਉਮਰ 4 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਮਹਾਰਾਸ਼ਟਰ 'ਚ ਇਕ ਮੰਤਰੀ ਦੇ ਰਿਸ਼ਤੇਦਾਰ ਕੋਲੋਂ 18 ਲੱਖ ਰੁਪਏ ਜ਼ਬਤ
NEXT STORY