ਨਵੀਂ ਦਿੱਲੀ— ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵਲੋਂ ਬੀਬੀਆਂ ਦੇ ਪਹਿਨਾਵੇ ਨੂੰ ਲੈ ਕੇ ਜੋ ਬਿਆਨਬਾਜ਼ੀ ਕੀਤੀ ਗਈ, ਉਸ ’ਤੇ ਵਿਵਾਦ ਛਿੜ ਗਿਆ ਹੈ। ਸੋਸ਼ਲ ਮੀਡੀਆ ’ਤੇ ਇਸ ਬਿਆਨ ’ਤੇ ਬਹਿਸ ਛਿੜ ਗਈ ਹੈ। ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਤੀਰਥ ਸਿੰਘ ਰਾਵਤ ਦੇ ਬਿਆਨ ’ਤੇ ਤਿੱਖਾ ਹਮਲਾ ਬੋਲਿਆ ਹੈ।
ਇਹ ਵੀ ਪੜ੍ਹੋ : ਉਤਰਾਖੰਡ ਦੇ CM ਬੋਲੇ- ‘ਫਟੀ ਜੀਨਸ’ ਪਹਿਨ ਰਹੀਆਂ ਕੁੜੀਆਂ, ਇਹ ਕਿਸ ਤਰ੍ਹਾਂ ਦੇ ਸੰਸਕਾਰ?

ਟੀ. ਐੱਮ. ਸੀ. ਸੰਸਦ ਮੈਂਬਰ ਮਹੁਆ ਨੇ ਟਵਿੱਟਰ ’ਤੇ ਲਿਖਿਆ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਜਦੋਂ ਹੇਠਾਂ ਵੇਖਿਆ ਤਾਂ ਗਮ ਬੂਟ ਸਨ ਅਤੇ ਉੱਪਰ ਵੇਖਿਆ ਤਾਂ ਐੱਨ. ਜੀ. ਓ. ਚਲਾਉਂਦੀ ਹੈ ਅਤੇ ਗੋਡੇ ਫਟੇ ਦਿੱਸਦੇ ਹਨ? ਸੀ. ਐੱਮ. ਸਾਬ੍ਹ, ਜਦੋਂ ਤੁਹਾਨੂੰ ਵੇਖਿਆ ਤਾਂ ਉੱਪਰ-ਹੇਠਾਂ, ਅੱਗੇ-ਪਿੱਛੇ ਸਾਨੂੰ ਸਿਰਫ ਬੇਸ਼ਰਮ ਆਦਮੀ ਦਿੱਸਦਾ ਹੈ। ਟੀ. ਐੱਮ. ਸੀ. ਸੰਸਦ ਨੇ ਅੱਗੇ ਲਿਖਿਆ ਕਿ ਰਾਜ ਚਲਾਉਂਦੇ ਹੋ ਅਤੇ ਦਿਮਾਗ ਫਟੇ ਦਿੱਸਦੇ ਹਨ?

ਦੱਸਣਯੋਗ ਹੈ ਕਿ ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਸੰਸਕਾਰਾਂ ਦੀ ਘਾਟ ਵਿਚ ਨੌਜਵਾਨ ਅਜੀਬੋ-ਗਰੀਬ ਫੈਸ਼ਨ ਕਰਨ ਲੱਗੇ ਹਨ। ਰਾਵਤ ਨੇ ਕਿਹਾ ਕਿ ਕੁੜੀਆਂ ਫਟੀ ਜੀਨਸ ਪਹਿਨ ਰਹੀਆਂ ਹਨ, ਇਹ ਕਿਸ ਤਰ੍ਹਾਂ ਦੇ ਸੰਸਕਾਰ ਹਨ। ਰਾਵਤ ਦੇ ਇਸ ਬਿਆਨ ’ਤੇ ਪਿ੍ਰਯੰਕਾ ਚਤੁਰਵੇਦੀ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੱਭਿਆਚਾਰ ਅਤੇ ਸੰਸਕਾਰ ’ਤੇ ਉਨ੍ਹਾਂ ਆਦਮੀਆਂ ਤੋਂ ਫਰਕ ਪੈਂਦਾ ਹੈ, ਜੋ ਬੀਬੀਆਂ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਜੱਜ ਕਰਦੇ ਹਨ। ਸੋਚ ਬਦਲੋ ਮੁੱਖ ਮੰਤਰੀ ਜੀ, ਤਾਂ ਦੇਸ਼ ਬਦਲੇਗਾ।
71 ਲੱਖ PF ਅਕਾਊਂਟ ਬੰਦ ਹੋਣ 'ਤੇ ਰਾਹੁਲ ਦਾ ਮੋਦੀ 'ਤੇ ਨਿਸ਼ਾਨਾ, ਕਿਹਾ- ਰੁਜ਼ਗਾਰ ਮਿਟਾਓ ਮੁਹਿੰਮ ਦੀ ਵੱਡੀ ਉਪਲੱਬਧੀ
NEXT STORY