ਨੈਸ਼ਨਲ ਡੈਸਕ- ਪੱਛਮੀ ਬੰਗਾਲ ਪੁਲਸ ਨੇ ਤ੍ਰਿਣਮੂਲ ਕਾਂਗਰਸ ਅਧਿਆਪਕ ਸੈੱਲ ਦੇ ਨੇਤਾ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਕਰੀਬੀ ਮੈਦੁਲ ਇਸਲਾਮ ਨੂੰ ਆਤਮਹੱਤਿਆ ਲਈ ਉਕਸਾਉਣ ਦੇ 2022 ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ, ‘‘ਇਸਲਾਮ ਨੂੰ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਹਾਟੂਗੰਜ ਤੋਂ ਉਸ ਸਮੇਂ ਫੜਿਆ ਗਿਆ, ਜਦੋਂ ਉਹ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।’’
ਇਹ ਵੀ ਪੜ੍ਹੋ- 'ਹਾਲੇ ਖ਼ਤਮ ਨਹੀਂ ਹੋਈ ਜੰਗ..!' ਇਜ਼ਰਾਈਲੀ PM ਨੇ ਦੇ'ਤੀ ਚਿਤਾਵਨੀ
ਇਹ ਮਾਮਲਾ ਦੱਖਣੀ 24 ਪਰਗਨਾ ਦੇ ਬੋਲਸਿੱਧੀ ਕਾਲੀਨਗਰ ਗ੍ਰਾਮ ਪੰਚਾਇਤ ਦੇ ਤਤਕਾਲੀ ਉਪ-ਮੁਖੀ ਦੇਬਬ੍ਰਤ ਭੱਟਾਚਾਰੀਆ ਦੀ ਮੌਤ ਨਾਲ ਜੁੜਿਆ ਹੋਇਆ ਹੈ। ਭੱਟਾਚਾਰੀਆ ਦੀ 2022 ’ਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਦੇਬਬ੍ਰਤ ਭੱਟਾਚਾਰੀਆ ਦੀ ਪਤਨੀ ਦੀ ਸ਼ਿਕਾਇਤ ’ਤੇ ਦਰਜ ਐੱਫ. ਆਈ. ਆਰ. ’ਚ ਦੋਸ਼ ਲਾਇਆ ਗਿਆ ਸੀ ਕਿ ਇਸਲਾਮ ਨੇ ਅਜਿਹੇ ਹਾਲਾਤ ਪੈਦਾ ਕੀਤੇ, ਜਿਸ ਤੋਂ ਤੰਗ ਆ ਕੇ ਉਨ੍ਹਾਂ ਦੇ ਪਤੀ (ਭੱਟਾਚਾਰੀਆ) ਨੂੰ ਆਤਮਹੱਤਿਆ ਕਰਨੀ ਪਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ! ਚੰਦਰਮਾ ਗੋਚਰ ਨਾਲ ਇਨ੍ਹਾਂ ਘਰ ਲੱਗੇਗਾ ਪੈਸਿਆਂ ਦਾ ਢੇਰ
NEXT STORY