ਨਵੀਂ ਦਿੱਲੀ— ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਨੂੰ ਲੈ ਕੇ ਤਿਆਰ ਕੀਤੀ ਗਈ ‘ਟੂਲਕਿੱਟ’ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਮਾਮਲੇ ਵਿਚ ਦਿਸ਼ਾ ਰਵੀ ਨਾਲ ਸਹਿ-ਦੋਸ਼ੀ ਸ਼ਾਂਤਨੂੰ ਮੁਲੁਕ ਨੇ, ਪੇਸ਼ਗੀ ਜ਼ਮਾਨਤ ਲਈ ਮੰਗਲਵਾਰ ਨੂੰ ਦਿੱਲੀ ਦੀ ਇਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਮੁਲੁਕ ਵਲੋਂ ਦਿੱਤੇ ਗਏ ਅਰਜ਼ੀ ’ਤੇ ਬੁੱਧਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਦੀ ਅਦਾਲਤ ਵਿਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਬੰਬਈ ਹਾਈ ਕੋਰਟ ਨੇ ਸ਼ਾਂਤਨੂੰ ਨੂੰ 16 ਫਰਵਰੀ ਨੂੰ 10 ਦਿਨ ਲਈ ਟਰਾਂਜਿਟ ਜ਼ਮਾਨਤ ਦੇ ਦਿੱਤੀ ਸੀ। ਸ਼ਾਂਤਨੂੰ, ਦਿਸ਼ਾ ਰਵੀ ਅਤੇ ਨਿਕਿਤਾ ਜੈਕਬ ’ਤੇ ਦੇਸ਼ ਧਰੋਹ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਦਿਸ਼ਾ ਰਵੀ ਨੂੰ ਦਿੱਲੀ ਪੁਲਸ ਦੀ ਸਾਈਬਰ ਸੈੱਲ ਟੀਮ ਨੇ ਬੈਂਗਲੁਰੂ ਤੋਂ ਗਿ੍ਰਫ਼ਤਾਰ ਕਰ ਕੇ ਦਿੱਲੀ ਲਿਆਂਦਾ ਸੀ। ਰਵੀ ਦੀ ਪੁਲਸ ਹਿਰਾਸਤ ਸਮਾਂ ਅੱਜ ਖ਼ਤਮ ਹੋ ਗਿਆ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਸ਼ਾਂਤਨੂੰ ਅਤੇ ਨਿਕਿਤਾ ਫ਼ਿਲਹਾਲ ਟਰਾਂਜਿਟ ਜ਼ਮਾਨਤ ’ਤੇ ਹਨ। ਸੋਮਵਾਰ ਨੂੰ ਦਿਸ਼ਾ ਰਵੀ ਨਾਲ ਦੋਵੇਂ ਟੂਲਕਿੱਟ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਏ ਸਨ। ਦੁਆਰਕਾ ਵਿਚ ਦਿੱਲੀ ਪੁਲਸ ਦੇ ਸਾਈਬਰ ਸੈੱਲ ਦੇ ਦਫ਼ਤਰ ਵਿਚ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਗਈ ਸੀ। ਪੁਲਸ ਨੇ ਦੋਸ਼ ਲਾਇਆ ਸੀ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੇ ਨਾਂ ’ਤੇ ਭਾਰਤ ਵਿਚ ਹਿੰਸਾ ਅਤੇ ਅਸ਼ਾਂਤੀ ਫੈਲਾਉਣ ਦੀ ਸਾਜਿਸ਼ ਤਹਿਤ ਇਹ ਟੂਲਕਿੱਟ ਤਿਆਰ ਕੀਤੀ ਗਈ ਸੀ।
ਦਿੱਲੀ ਦੇ ਪਾਣੀ 'ਚ ਘੁਲ਼ ਰਿਹੈ ਜ਼ਹਿਰ, ਯਮੁਨਾ ਨਦੀ 'ਚ ਦਿਸੀ ਜ਼ਹਿਰੀਲੇ ਝੱਗ ਦੀ ਮੋਟੀ ਪਰਤ
NEXT STORY