ਮਨੀਲਾ (ਭਾਸ਼ਾ)— ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ ਸੋਮਵਾਰ ਨੂੰ ਭਲਾਈ ਕੰਮਾਂ ਨਾਲ ਜੁੜੇ ਮਹਾਵੀਰ ਫਾਊਂਡੇਸ਼ਨ ਦਾ ਦੌਰਾ ਕੀਤਾ, ਜੋ ਲੋੜਵੰਦਾਂ ਨੂੰ ਭਾਰਤ ਵਿਚ ਬਣਾਏ ਗਏ ਬਣਾਉਟੀ ਅੰਗ 'ਜੈਪੁਰ ਫੁੱਟ' ਉਪਲਬਧ ਕਰਾਉਂਦਾ ਹੈ। ਇਸ ਫਾਊਂਡੇਸ਼ਨ ਦੀ ਸਥਾਪਨਾ ਸਾਲ 1985 ਵਿਚ ਮਨੀਲਾ ਦੇ ਭਾਰਤੀ ਮੂਲ ਦੇ ਮੇਅਰ ਡਾਕਟਰ ਰੈਮੋਨ ਬਗਾਤਸਿੰਗ ਨੇ ਕੀਤੀ ਸੀ। ਇਹ ਭਾਰਤ ਅਤੇ ਫਿਲੀਪੀਨਜ਼ ਵਿਚ ਇਕ ਲੰਬੇ ਸਮੇਂ ਦਾ ਮਨੁੱਖੀ ਸਹਿਯੋਗ ਪ੍ਰੋਗਰਾਮ ਹੈ। ਪ੍ਰੋਗਰਾਮ ਦੇ ਤਹਿਤ ਇਸ ਸਾਲ ਲੱਗਭਗ 757 ਲੋੜਵੰਦਾਂ ਨੂੰ ਮਦਦ ਉਪਲਬਧ ਕਰਵਾਈ ਗਈ ਹੈ। ਮੋਦੀ ਨੇ ਟਵਿੱਟ ਕੀਤਾ,''ਮਹਾਵੀਰ ਫਿਲੀਪੀਨਜ਼ ਫਾਊਂਡੇਸ਼ਨ ਦਾ ਸ਼ਾਨਦਾਰ ਦੌਰਾ। ਲੋੜਵੰਦਾਂ ਨੂੰ ਜੈਪੁਰ ਫੁੱਟ ਉਪਲਬਧ ਕਰਾਉਣ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਕਈ ਲੋਕਾਂ ਦੀ ਮਦਦ ਕੀਤੀ ਹੈ। ਆਪਣੇ ਦੌਰੇ ਦੌਰਾਨ ਕਈ ਪ੍ਰਦਰਸ਼ਨੀ ਚੀਜ਼ਾਂ ਦੇਖੀਆਂ ਅਤੇ ਲੋੜਵੰਦਾਂ ਨਾਲ ਗੱਲਬਾਤ ਕੀਤੀ।'' ਪ੍ਰਧਾਨ ਮੰਤਰੀ ਨੇ ਕਈ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਉਸ 9 ਸਾਲਾ ਬੱਚੇ ਕਾਰਲੋ ਮਾਇਗੇਲ ਸਿਲਵਾਨੋ ਨੂੰ ਵੀ ਮਿਲੇ, ਜਿਸ ਨੂੰ ਜੈਪੁਰ ਫੁੱਟ ਲਗਾਏ ਗਏ ਹਨ। ਕਾਰਲੋ ਨੇ ਮੋਦੀ ਨੂੰ ਦੱਸਿਆ ਕਿ ਉਹ ਵੱਡਾ ਹੋ ਕੇ ਪੁਲਸ ਵਿਚ ਭਰਤੀ ਹੋਣਾ ਚਾਹੀਦਾ ਹੈ।
ਪੀ. ਐਮ. ਮੋਦੀ ਨੇ ਕੀਤੀ ਟਰੰਪ ਨਾਲ ਮੁਲਾਕਾਤ, ਕਿਹਾ— ਭਾਰਤ ਦੀ ਤਾਰੀਫ ਲਈ ਧੰਨਵਾਦ
NEXT STORY