ਕੁੱਲੂ- 10,040 ਫੁੱਟ ਦੀ ਉੱਚਾਈ 'ਤੇ ਬਣੀ ਰੋਹਤਾਂਗ 'ਚ ਅਟਲ ਸਰੁੰਗ ਨੇੜੇ ਬਰਫ਼ ਦੀ ਮੋਟੀ ਪਰਤ ਜੰਮ ਗਈ ਹੈ। ਬਰਫ਼ ਦਾ ਸੈਲਾਨੀਆਂ ਨੇ ਖੂਬ ਆਨੰਦ ਮਾਣਿਆ। ਹਿਮਾਚਲ ਪ੍ਰਦੇਸ਼ 'ਚ ਸਥਿਤ ਅਟਲ ਸੁਰੰਗ, ਜਿਸ ਨੂੰ ਰੋਹਤਾਂਗ ਸੁਰੰਗ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਅਟਲ ਸੁਰੰਗ ਇਸ ਸਮੇਂ ਬਰਫ਼ ਦੀ ਇਕ ਖੂਬਸੂਰਤ ਚਾਦਰ ਨਾਲ ਢਕੀ ਹੋਈ ਹੈ, ਜੋ ਦੇਸ਼ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਬਹੁਤ ਸਾਰੇ ਸੈਲਾਨੀਆਂ ਨੇ ਅਟਲ ਸੁਰੰਗ ਰਾਹੀਂ ਯਾਤਰਾ ਅਤੇ ਇਸ ਨਾਲ ਆਉਣ ਵਾਲੇ ਦ੍ਰਿਸ਼ਾਂ ਬਾਰੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ।
ਗੁਜਰਾਤ ਦੇ ਅਹਿਮਦਾਬਾਦ ਤੋਂ ਆਸ਼ੀਸ਼ ਨੇ ਕਿਹਾ ਕਿ ਦੱਖਣੀ ਪੋਰਟਲ ਤੋਂ ਉੱਤਰੀ ਪੋਰਟਲ ਤੱਕ ਅਟਲ ਸੁਰੰਗ 'ਤੇ ਜਾਣਾ ਸਾਡੀ ਇੱਛਾ ਸੂਚੀ 'ਚ ਸੀ। ਇਹ ਇਕ ਵਧੀਆ ਹਾਈਵੇਅ ਹੈ। ਦੋਵਾਂ ਵਾਦੀਆਂ ਵਿਚਕਾਰ ਦੂਰੀ, ਜਿਸ ਨੂੰ ਪੂਰਾ ਕਰਨ ਵਿਚ ਪਹਿਲਾਂ 9-10 ਘੰਟੇ ਲੱਗਦੇ ਸਨ, ਹੁਣ 10 ਮਿੰਟਾਂ ਵਿਚ ਪੂਰੀ ਕੀਤੀ ਜਾ ਸਕਦੀ ਹੈ। ਅੰਮ੍ਰਿਤਸਰ, ਪੰਜਾਬ ਤੋਂ ਦੀ ਇਕ ਸੈਲਾਨੀ ਅਮਨਦੀਪ ਕੌਰ ਨੇ ਕਿਹਾ ਕਿ ਇੱਥੋਂ ਦਾ ਦ੍ਰਿਸ਼ ਮਨਮੋਹਕ ਹੈ ਅਤੇ ਕੁਦਰਤੀ ਸੁੰਦਰਤਾ ਦੇਖਣ ਯੋਗ ਹੈ। ਇਹ ਸਵਰਗ ਤੋਂ ਘੱਟ ਨਹੀਂ ਹੈ। ਹਰ ਕਿਸੇ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਅਟਲ ਸੁਰੰਗ ਬਹੁਤ ਵਧੀਆ ਢੰਗ ਨਾਲ ਬਣਾਈ ਗਈ ਹੈ। ਤੁਸੀਂ ਇੱਥੇ ਬਹੁਤ ਸੁਚਾਰੂ ਢੰਗ ਨਾਲ ਆ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।
ਅਟਲ ਸੁਰੰਗ ਹਿਮਾਚਲ ਪ੍ਰਦੇਸ਼ ਆਉਣ ਵਾਲਿਆਂ ਲਈ ਜ਼ਰੂਰੀ ਥਾਂ ਬਣ ਗਈ ਹੈ, ਜੋ ਸੁੰਦਰ ਦ੍ਰਿਸ਼ ਅਤੇ ਆਧੁਨਿਕ ਬੁਨਿਆਦੀ ਢਾਂਚਾ ਦੋਵੇਂ ਪ੍ਰਦਾਨ ਕਰਦੀ ਹੈ। ਬਰਫ਼ਬਾਰੀ ਨੇ ਇਸ ਦੇ ਆਕਰਸ਼ਣ ਵਿਚ ਹੋਰ ਵਾਧਾ ਕੀਤਾ ਹੈ, ਜੋ ਇਸ ਨੂੰ ਪਹਾੜਾਂ ਦੀ ਸੁੰਦਰਤਾ ਦਾ ਅਨੁਭਵ ਕਰਨ ਵਾਲਿਆਂ ਲਈ ਇਕ ਸੰਪੂਰਨ ਜਗ੍ਹਾ ਬਣਾਉਂਦਾ ਹੈ। ਅਟਲ ਸੁਰੰਗ ਹਿਮਾਲਿਆ 'ਚ ਇਕ ਇੰਜੀਨੀਅਰਿੰਗ ਚਮਤਕਾਰ, ਜੋ ਪੂਰਬੀ ਪੀਰ ਪੰਜਾਲ ਰੇਂਜ 'ਚ ਰੋਹਤਾਂਗ ਦੱਰੇ ਹੇਠਾਂ ਬਣਾਈ ਗਈ ਇਕ ਹਾਈਵੇਅ ਸੁਰੰਗ ਹੈ। ਭਾਰਤ ਦੇ ਹਿਮਾਚਲ ਪ੍ਰਦੇਸ਼ ਵਿਚ ਲੇਹ-ਮਨਾਲੀ ਹਾਈਵੇਅ 'ਤੇ ਸਥਿਤ ਇਹ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ 10,000 ਫੁੱਟ ਤੋਂ ਉੱਪਰ ਸਥਿਤ ਸਭ ਤੋਂ ਲੰਬੀ ਸਿੰਗਲ-ਟਿਊਬ ਹਾਈਵੇਅ ਸੁਰੰਗ ਹੋਣ ਦਾ ਮਾਣ ਪ੍ਰਾਪਤ ਹੈ।
ਜਾਰੀ ਹੋ ਗਏ ਸਖ਼ਤ ਨਿਰਦੇਸ਼, 1 ਅਪ੍ਰੈਲ ਤੋਂ ਆਟੋ ਜਾਂ ਈ-ਰਿਕਸ਼ਾ 'ਤੇ ਸਕੂਲ ਨਹੀਂ ਜਾਣਗੇ ਵਿਦਿਆਰਥੀ
NEXT STORY