ਸੋਲਨ— ਇੱਥੋਂ ਦੀ ਜਨਤਕ ਜਗ੍ਹਾ 'ਤੇ ਸੈਲਾਨੀਆਂ ਨੂੰ ਸ਼ਰਾਬ ਪਿਲਾਉਣ 'ਤੇ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਰਾਤ ਨੂੰ ਪੁਲਸ ਟੀਮ ਖੇਤਰ 'ਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਸਾਧੁਪੁਲ ਬਾਜ਼ਾਰ 'ਚ ਉਸ ਨੂੰ ਸੂਚਨਾ ਮਿਲੀ ਕਿ ਹੋਟਲ ਦਾ ਮਾਲਕ ਜਨਤਕ ਜਗ੍ਹਾ 'ਤੇ ਸ਼ਰੇਆਮ ਲੋਕਾਂ ਨੂੰ ਸ਼ਰਾਬ ਪਰੋਸ ਰਿਹਾ ਹੈ, ਜਿਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਹੋਟਲ 'ਚ ਦਬਿਸ਼ ਦਿੱਤੀ ਤਾਂ ਉੱਥੋਂ 2 ਵੱਖ-ਵੱਖ ਟੇਬਲਾਂ 'ਤੇ 3-3 ਲੋਕ ਬੈਠ ਕੇ ਸ਼ਰਾਬ ਪੀ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ। ਮੌਕੇ 'ਤੇ ਜਦੋਂ ਪੁਲਸ ਨੇ ਹੋਟਲ ਮਾਲਕ ਨਾਲ ਇਸ ਸੰਬੰਧ 'ਚ ਦਸਤਾਵੇਜ ਮੰਗੇ ਤਾਂ ਉਹ ਸ਼ਰਾਬ ਪਿਲਾਉਣ ਨੂੰ ਲੈ ਕੇ ਕੋਈ ਲਾਇਸੈਂਸ ਅਤੇ ਪਰਮਿਟ ਨਹੀਂ ਦਿਖਾ ਸਕਿਆ। ਪੁਲਸ ਨੇ ਹੋਟਲ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਗ 'ਚ 9 ਲੋਕ ਸੜ ਕੇ ਹੋਏ ਸੁਆਹ
NEXT STORY