ਕਟਨੀ— ਮੱਧ ਪ੍ਰਦੇਸ਼ ਦੇ ਕਟਨੀ ਜ਼ਿਲੇ 'ਚ ਦੁਰਗਾ ਵਿਸਰਜਨ ਕਰਕੇ ਵਾਪਸ ਆ ਰਹੇ 3 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ।
ਜਾਣਕਾਰੀ ਮੁਤਾਬਕ ਵਿਜਯਰਾਘਵਗੜ੍ਹ ਵਾਸੀ ਸ਼ਨੀਵਾਰ ਨੂੰ ਦੁਰਗਾ ਮੂਰਤੀ ਵਿਸਰਜਨ ਕਰਨ ਲਈ ਮਹਾਨਦੀ ਗਏ ਸਨ। ਮੂਰਤੀ ਵਿਸਰਜਨ ਕਰਨ ਦੇ ਬਾਅਦ ਰਾਤ ਨੂੰ ਕਰੀਬ 1 ਵਜੇ ਵਾਪਸ ਆ ਰਹੇ ਸਨ। ਬੰਜਾਰੀ ਸਟੇਡੀਅਮ ਨੇੜੇ ਟਰੈਕਟਰ ਦੇ ਸਾਹਮਣੇ ਇਕ ਗਾਂ ਆ ਗਈ। ਗਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਟਰੈਕਟਰ ਪਲਟ ਗਿਆ। ਹਾਦਸੇ 'ਚ 3 ਲੋਕਾਂ ਦੀ ਟਰੈਕਟਰ ਹੇਠਾਂ ਦੱਬਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗੰਭੀਰ ਰੂਪ ਨਾਲ ਜ਼ਖਮੀ 6 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਯਾਦਗਿਰੀ ਦਿਵਸ ਦੇ ਮੌਕੇ 'ਤੇ ਉਤਰਾਂਖੰਡ ਦੇ CM ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY