ਸੋਨਭੱਦਰ (ਭਾਸ਼ਾ) - ਸੋਨਭੱਦਰ ਜ਼ਿਲੇ ਦੇ ਮਿਓਰਪੁਰ ਖੇਤਰ ’ਚ ਸੋਮਵਾਰ ਸਵੇਰੇ ਖੁਦਾਈ ਦੌਰਾਨ ਮਿੱਟੀ ਦਾ ਇਕ ਵੱਡਾ ਟਿੱਲਾ ਡਿੱਗ ਜਾਣ ਕਾਰਨ ਉਸ ਹੇਠਾਂ ਦੱਬ ਕੇ 3 ਔਰਤਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖਮੀ ਹੋ ਗਈਆਂ।
ਪੁਲਸ ਸੁਪਰਡੈਂਟ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਮਿਓਰਪੁਰ ਥਾਣੇ ਅਧੀਨ ਪੈਂਦੇ ਕਿਰਵਾਨੀ ਪਿੰਡ ਦੇ ਜੰਗਲ ’ਚ 6 ਔਰਤਾਂ ਕੱਚੇ ਘਰਾਂ ਨੂੰ ਲਿਪਣ-ਪੋਚਣ ਲਈ ਮਿੱਟੀ ਲੈਣ ਗਈਆਂ ਸਨ। ਇਸੇ ਦੌਰਾਨ ਉਹ ਇਕ ਮਿੱਟੀ ਦੇ ਟਿੱਲੇ ਕੋਲ ਖੁਦਾਈ ਕਰ ਰਹੀਆਂ ਸਨ ਕਿ ਅਚਾਨਕ ਟਿੱਲਾ ਡਿੱਗ ਗਿਆ ਅਤੇ ਸਾਰੀਆਂ ਔਰਤਾਂ ਮਿੱਟੀ ਹੇਠਾਂ ਦੱਬ ਗਈਆਂ।
ਘਟਨਾ ਦੀ ਸੂਚਨਾ ਮਿੱਟੀ ਪੁੱਟਣ ਗਈ ਇਕ ਔਰਤ ਨੇ ਪਿੰਡ ਵਾਸੀਆਂ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ 5 ਔਰਤਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 3 ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸਦੀਕੁੰਨਿਸ਼ਾ (30), ਅਨੀਸਾ ਖਾਤੂਨ (20) ਅਤੇ ਸੀਤਾ ਕੁੰਵਰ (28) ਵਜੋਂ ਹੋਈ ਹੈ। ਪੁਲਸ ਨੇ ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਿਸ਼ਤਵਾੜ ’ਚ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਦੀ ਹੋਈ ਪਛਾਣ, ਛੇਤੀ ਹੋਵੇਗੀ ਕਾਰਵਾਈ: IG
NEXT STORY