ਬਿਜ਼ਨੈੱਸ ਡੈਸਕ - ਦੂਰਸੰਚਾਰ ਨਿਯਾਮਕ ਭਾਰਤੀ ਦੂਰਸੰਚਾਰ ਵਿਨਿਯਾਮਕ ਅਥਾਰਟੀ (ਟਰਾਈ) ਨੇ ਅਣਚਾਹੇ ਵਪਾਰਕ ਸੰਚਾਰ (ਯੂ. ਸੀ. ਸੀ.) ਅਤੇ ਸਪੈਮ ’ਤੇ ਠੱਲ੍ਹ ਪਾਉਣ ਲਈ ਨਿਯਮਾਂ ਨੂੰ ਹੋਰ ਕੜਾ ਕਰ ਦਿੱਤਾ ਹੈ। ਸੋਧੇ ਹੋਏ ਨਿਯਮਾਂ ’ਚ ਸ਼ੱਕੀ ਸਪੈਮ ਦੀ ਪਛਾਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਵਿਵਸਥਾ ਨੂੰ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਖਪਤਕਾਰਾਂ ਲਈ ਅਪੀਲ ਦੀ ਵਿਵਸਥਾ ਵੀ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਨਵੇਂ ਨਿਯਮਾਂ ਹੇਠ ਦੂਰਸੰਚਾਰ ਕੰਪਨੀਆਂ ਸਪੈਮ ਲਈ ਵਰਤੋਂ ਹੋਣ ਦੀ ਆਸ਼ੰਕਾ ਵਾਲੇ ਨੰਬਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਜਾਣਕਾਰੀ ਆਪਸ ’ਚ ਸਾਂਝੀ ਕਰਨਗੀਆਂ। ਕਿਸੇ ਭੇਜਣ ਵਾਲੇ ਨਾਲ ਜੁੜੇ 5 ਜਾਂ ਵੱਧ ਨੰਬਰ 10 ਦਿਨ ਦੇ ਅੰਦਰ ਨਿਸ਼ਾਨਦੇਹ ਹੋਣ ’ਚ ਅੱਗੇ ਜਾਂਚ ਅਤੇ ਪੜਾਅਵਾਰ ਕਾਰਵਾਈ ਕੀਤੀ ਜਾਵੇਗੀ। ਇਸ ’ਚ ਦੁਬਾਰਾ ਕੇ. ਵਾਈ. ਸੀ., ਭੌਤਿਕ ਤਸਦੀਕ, ਆਊਟਗੋਇੰਗ ਸੇਵਾਵਾਂ ’ਤੇ ਰੋਕ ਅਤੇ ਵਾਰ-ਵਾਰ ਉਲੰਘਣਾ ’ਤੇ ਕੁਨੈਕਸ਼ਨ ਕੱਟਣਾ ਸ਼ਾਮਲ ਹੈ।
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਏ2ਪੀ ਕਾਲ ਵੀ ਨਿਯਮਾਂ ਦੇ ਘੇਰੇ ’ਚ
ਟਰਾਈ ਨੇ ਐਪਲੀਕੇਸ਼ਨ-ਟੂ-ਪਰਸਨ (ਏ2ਪੀ) ਕਾਲ ਨੂੰ ਵੀ ਸਪੱਸ਼ਟ ਰੂਪ ’ਚ ਪਰਿਭਾਸ਼ਿਤ ਕੀਤਾ ਹੈ। ਇਸ ’ਚ ਆਟੋ-ਡਾਇਲ, ਰੋਬੋਕਾਲ ਅਤੇ ਪਹਿਲਾਂ ਤੋਂ ਰਿਕਾਰਡ ਜਾਂ ਬਣਾਵਟੀ ਆਵਾਜ਼ ਵਾਲੀਆਂ ਕਾਲਾਂ ਸ਼ਾਮਲ ਹੋਣਗੀਆਂ। ਅਜਿਹੀਆਂ ਕਾਲਾਂ ਕਰਨ ਵਾਲੀਆਂ ਸੰਸਥਾਵਾਂ ਨੂੰ ਪਹਿਲਾਂ ਤੋਂ ਦੂਰਸੰਚਾਰ ਕੰਪਨੀ ਨੂੰ ਇਸ ਦੀ ਜਾਣਕਾਰੀ ਅਤੇ ਵਰਤੋਂ ਹੋਣ ਵਾਲੇ ਨੰਬਰ ਦੇਣੇ ਹੋਣਗੇ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਅਣਅਧਿਕਾਰਤ ਕਾਲ ’ਚ ਫੀਸ
ਬਿਨਾਂ ਐਲਾਨ ਕੀਤੀ ਗਈ ਏ2ਪੀ ਕਾਲ ਨੂੰ ਯੂ. ਸੀ. ਸੀ. ਮੰਨਿਆ ਜਾਵੇਗਾ। ਅਜਿਹੀ ਕਾਲ ’ਤੇ ਪ੍ਰਤੀ ਮਿੰਟ 5 ਪੈਸੇ ਤੱਕ ਸਮਾਪਤੀ ਫੀਸ ਲਾਈ ਗਈ ਹੈ। ਹਾਲਾਂਕਿ, ਨਿਯਾਮਕ ਵੱਲੋਂ ਅਧਿਕਾਰਤ ਕੁਝ ਵਪਾਰਕ ਕਾਲਾਂ ਇਸ ਫੀਸ ਤੋਂ ਮੁਕਤ ਰਹਿਣਗੀਆਂ। ਟਰਾਈ ਨੇ ਸੰਦੇਸ਼ਾਂ ’ਚ ਪ੍ਰਵਾਨਿਤ ਭੇਜਣ ਵਾਲੇ ਦੀ ਪਛਾਣ ਅਤੇ ਤੈਅ ਫਾਰਮੈਟ ਦੀ ਗਲਤ ਵਰਤੋਂ ਨੂੰ ਰੋਕਣ ਦੇ ਉਪਾਅ ਵੀ ਮਜ਼ਬੂਤ ਕੀਤੇ ਹਨ।
ਇਹ ਵੀ ਪੜ੍ਹੋ : ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ
ਇਹ ਵੀ ਪੜ੍ਹੋ : ਹੁਣ ਮੋਬਾਇਲ SIM ਦੀ ਤਰ੍ਹਾਂ ਪੋਰਟ ਕਰਵਾ ਸਕੋਗੇ FASTAG, ਨਹੀਂ ਉਤਾਰਨਾ ਪਵੇਗਾ ਸਟਿੱਕਰ
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲਗਾਏ ਜਾਣਗੇ 775 ANPR ਕੈਮਰੇ, ਜਾਣੋ ਵਜ੍ਹਾ
ਇਹ ਵੀ ਪੜ੍ਹੋ : 'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ 4 ਟਰੱਕ ਲੈ ਕੇ ਨੇਪਾਲ ਪੁੱਜਾ ਸ਼੍ਰੋਮਣੀ ਕਮੇਟੀ ਦਾ ਵਫ਼ਦ
NEXT STORY