ਭੋਪਾਲ (ਭਾਸ਼ਾ) - ਮੱਧ ਪ੍ਰਦੇਸ਼ ’ਚ ਪੱਛਮੀ ਮੱਧ ਰੇਲਵੇ (ਡਬਲਿਊ. ਸੀ. ਆਰ.) ਦੇ ਜਬਲਪੁਰ ਮੰਡਲ ’ਚ ਸ਼ਨੀਵਾਰ ਨੂੰ ਕੋਲਾ ਲਿਜਾ ਰਹੀ ਇਕ ਮਾਲਗੱਡੀ ਉਸ ਦੀ 1 ਬੋਗੀ ਦੀ ‘ਕਪਲਿੰਗ’ ਵੱਖ ਹੋਣ ਤੋਂ ਬਾਅਦ 2 ਹਿੱਸਿਆਂ ’ਚ ਵੰਡੀ ਗਈ। ਇਸ ਘਟਨਾ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ‘ਕਪਲਿੰਗ’ ਇਕ ਚੈਨ ਤੇ ‘ਹੁੱਕ ਮੈਕੇਨਿਜ਼ਮ’ ਹੈ, ਜੋ ਟਰੇਨ ਦੀਆਂ 2 ਬੋਗੀਆਂ ਨੂੰ ਜੋੜਨ ਦਾ ਕੰਮ ਕਰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕਟਨੀ ਤੇ ਬੀਨਾ ਸਟੇਸ਼ਨਾਂ ਵਿਚਕਾਰ ਵਾਪਰੀ ਹੈ।
ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ CM ਨੇ ਕਰ 'ਤਾ ਅਲਰਟ ਜਾਰੀ, ਕਿਹਾ-ਕੁਝ ਵੀ ਹੋ ਸਕਦੈ
ਡਬਲਿਊ. ਸੀ. ਆਰ. ਦੇ ਮੁੱਖ ਜਨ ਸੰਪਰਕ ਅਧਿਕਾਰੀ ਹਰਸ਼ਿਤ ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਰੇਲਵੇ ਮਾਰਗ ’ਤੇ ਆਵਾਜਾਈ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪਿਆ। ਟ੍ਰੇਨ ਸਿੰਗੌਲੀ ਤੋਂ ਕੋਲਾ ਭਰ ਕੇ ਉੱਤਰ ਪ੍ਰਦੇਸ਼ ਦੇ ਆਗਰਾ ਜਾ ਰਹੀ ਸੀ। ਸਮੱਸਿਆ ਦਾ ਹੱਲ ਹੋ ਗਿਆ ਹੈ ਅਤੇ ਟਰੇਨ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ 'ਕਪਲਿੰਗ' ਟੁੱਟਣ ਤੋਂ ਬਾਅਦ ਇੰਜਣ ਅਤੇ ਕੁਝ ਡੱਬੇ 100 ਮੀਟਰ ਤੋਂ ਵੱਧ ਚਲੇ ਗਏ ਅਤੇ ਉਦੋਂ ਹੀ ਰੁਕ ਗਏ, ਜਦੋਂ ਟਰੇਨ ਮੈਨੇਜਰ ਨੇ ਵਾਕੀ-ਟਾਕੀ ਰਾਹੀਂ ਟਰੇਨ ਡਰਾਈਵਰ ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : 10 ਵੱਡੇ ਹੋਟਲਾਂ 'ਚ ਬੰਬ, ਤੁਰੰਤ ਕਰਵਾਏ ਖਾਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ CM ਨੇ ਕਰ 'ਤਾ ਅਲਰਟ ਜਾਰੀ, ਕਿਹਾ-ਕੁਝ ਵੀ ਹੋ ਸਕਦੈ
NEXT STORY