ਨਵੀਂ ਦਿੱਲੀ—ਜੇਕਰ ਤੁਸੀਂ ਟਰੇਨ 'ਚ ਸਫਰ ਕਰ ਰਹੇ ਹੋ ਤਾਂ ਤੁਹਾਡੀ ਟਰੇਨ ਮਿੱਥੇ ਸਮੇਂ ਤੋਂ ਦੇਰੀ ਨਾਲ ਚੱਲ ਰਹੀ ਹੈ ਤਾਂ ਤੁਸੀਂ ਰੇਲਵੇ ਵਲੋਂ ਫ੍ਰੀ ਖਾਣੇ ਦੇ ਹੱਕਦਾਰ ਹੋਵੋਗੇ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਇਕ ਪ੍ਰੈਸ ਕਾਨਫਰੰਸ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਹਾਲਾਂਕਿ ਫ੍ਰੀ ਖਾਣੇ ਦੀ ਸੁਵਿਧਾ ਮੈਗਾ ਬਲਾਕ ਦੀ ਵਜ੍ਹਾ ਤੋਂ ਟਰੇਨ ਲੇਟ ਹੋਣ 'ਤੇ ਹੀ ਮਿਲੇਗੀ, ਨਾਲ ਹੀ ਜੇਕਰ ਮੈਗਾ ਬਲਾਕ ਦੌਰਾਨ ਜੇਕਰ ਖਾਣੇ ਦੇ ਸਮੇਂ ਮਤਲਬ ਕਿ ਲੰਚ ਜਾਂ ਡਿਨਰ ਦਾ ਸਮਾਂ ਹੁੰਦਾ ਹੈ ਤਦ ਇਹ ਸੁਵਿਧਾ ਯਾਤਰੀਆਂ ਨੂੰ ਦਿੱਤੀ ਜਾਵੇਗੀ। ਭਾਰਤੀ ਰੇਲਵੇ ਦੀ ਆਈ.ਆਰ.ਸੀ.ਟੀ.ਸੀ. ਕੈਟਰਿੰਗ ਪਾਲਿਸੀ 'ਚ 'ਟਰੇਨ ਲੇਟ' ਸਥਿਤੀ ਹੈ। ਮੁਰੰਮਤ ਕਾਰਜਾਂ ਦੀ ਵਜ੍ਹਾ ਤੋਂ ਟਰੇਨਾਂ ਦੇ ਲੇਟ ਹੋਣ ਵਾਲੇ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ 'ਤੇ ਪੁੱਛੇ ਗਏ ਇਕ ਸਵਾਲ ਤੋਂ ਬਾਅਦ ਰੇਲ ਮੰਤਰੀ ਨੇ ਇਹ ਜਾਣਕਾਰੀ ਦਿੱਤੀ।
ਫ੍ਰੀ ਖਾਣੇ ਦੀ ਸੁਵਿਧਾ ਐਤਵਾਰ ਤੋਂ

ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਗਾ ਬਲਾਕ ਸਿਰਫ ਐਤਵਾਰ ਨੂੰ ਕੀਤੇ ਜਾਣਗੇ, ਇਸ ਲਈ ਫ੍ਰੀ ਖਾਣੇ ਦੀ ਸੁਵਿਧਾ ਐਤਵਾਰ ਨੂੰ ਮੈਗਾ ਬਲਾਕ ਦੀ ਵਜ੍ਹਾ ਤੋਂ ਟਰੇਨ ਲੇਟ ਹੋਣ 'ਤੇ ਹੀ ਮਿਲੇਗੀ। ਫਿਲਹਾਲ ਰਿਜ਼ਰਵ ਸ਼੍ਰੇਣੀ ਦੇ ਯਾਤਰੀਆਂ ਨੂੰ ਹੀ ਇਹ ਸੁਵਿਧਾ ਦਿੱਤਾ ਜਾਵੇਗੀ, ਅਨ ਰਿਜ਼ਰਵ ਸ਼੍ਰੇਣੀ ਦੇ ਯਾਤਰੀਆਂ ਨੂੰ ਇਹ ਸੁਵਿਧਾ ਦੇਣ ਦੇ ਬਾਰੇ 'ਚ ਰੇਲ ਮੰਤਰੀ ਦਾ ਕਹਿਣਾ ਹੈ ਕਿ ਇਸ 'ਤੇ ਵੀ ਵਿਚਾਰ ਕੀਤਾ ਜਾਵੇਗਾ ਪਰ ਅਨ ਰਿਜ਼ਰਵ ਸ਼੍ਰੇਣੀ 'ਚ ਯਾਤਰੀਆਂ ਦੀ ਵਾਸਤਵਿਕ ਗਿਣਤੀ ਦਾ ਪਤਾ ਲਗਾਉਣ 'ਚ ਥੋੜੀ ਪ੍ਰੇਸ਼ਾਨੀ ਹੋਵੇਗੀ।
ਆਈ.ਆਰ.ਸੀ.ਟੀ.ਸੀ. ਨੂੰ ਕਰਨੀ ਹੋਵੇਗੀ ਖਾਣ-ਪੀਣ ਦੀ ਵਿਵਸਥਾ

ਮੰਨ ਲਈਏ ਕਿ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਮੈਗਾ ਬਲਾਕ ਦੀ ਵਜ੍ਹਾ ਨਾਲ ਟਰੇਨ ਕਿਸੇ ਸਟੇਸ਼ਨ 'ਤੇ ਖੜੀ ਰਹਿੰਦੀ ਹੈ। ਹੁਣ ਇਸ ਮਿਆਦ 'ਚ ਯਾਤਰੀਆਂ ਦੇ ਲੰਚ ਦਾ ਸਮਾਂ ਵੀ ਸ਼ਾਮਲ ਹੋਵੇਗਾ ਤਾਂ ਆਈ.ਆਰ.ਸੀ.ਟੀ.ਸੀ ਨੂੰ ਆਪਣੇ ਵਲੋਂ ਯਾਤਰੀਆਂ ਲਈ ਲੰਚ ਅਤੇ ਪੀਣ ਲਈ ਪਾਣੀ ਦੀ ਵਿਵਸਥਾ ਕਰਨੀ ਹੋਵੇਗੀ। ਰੇਲਵੇ ਦੀ ਯੋਜਨਾ ਹੁਣ ਮੁਰੰਮਤ ਲਈ ਬਲਾਕਿੰਗ ਕਾਰਜ ਨੂੰ ਪਹਿਲੇ ਤੋਂ ਪਲਾਨ ਕਰਕੇ ਕਰਨ ਦੀ ਹੈ, ਇਸ ਨਾਲ ਯਾਤਰੀਆਂ ਨੂੰ ਪਹਿਲੇ ਹੀ ਇਸ ਗੱਲ ਦੀ ਜਾਣਕਾਰੀ ਰਹੇਗੀ, ਨਾਲ ਹੀ ਆਈ.ਆਰ.ਸੀ.ਟੀ.ਸੀ. ਨੂੰ ਯਾਤਰੀਆਂ ਲਈ ਖਾਣ-ਪੀਣ ਦੀ ਵਿਵਸਥਾ ਕਰਨ 'ਚ ਆਸਾਨੀ ਹੋਵੇਗੀ।
ਰੇਲ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜ਼ੋਰ ਟਰੇਨਾਂ ਨੂੰ ਤੈਅ ਸਮੇਂ ਤੋਂ ਚਲਾਉਣਾ ਅਤੇ ਸਫਾਈ 'ਤੇ ਹੈ, ਜਿਸ ਨਾਲ ਕਿ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਘੱਟ ਕੀਤਾ ਜਾ ਸਕੇ। ਇਲਾਹਾਬਾਦ-ਮੁਗਲਸਰਾਏ ਵਿਚਾਲੇ ਤੀਜੀ ਲਾਈਨ ਬਣਾਉਣ ਦੇ ਪਲਾਨ 'ਤੇ ਗੋਇਲ ਨੇ ਕਿਹਾ ਕਿ ਇਸ ਰੂਟ ਦੇ ਟਰੈਕ 'ਤੇ ਦਬਾਅ 200 ਫੀਸਦੀ ਤੋਂ ਵੀ ਜ਼ਿਆਦਾ ਹੈ, ਇਸ ਲਈ ਤੀਜੇ ਟਰੈਕ ਦਾ ਨਿਰਮਾਣ ਜ਼ਰੂਰੀ ਹੈ। ਰੇਲ ਮੰਤਰਾਲੇ ਅਨੁਸਾਰ ਤੀਜੇ ਟਰੈਕ ਨੂੰ ਬਣਾਉਣ 'ਚ ਲਗਭਗ 2000 ਕਰੋੜ ਰੁਪਏ ਦੀ ਲਾਗਤ ਆਵੇਗੀ।
ਚਾਹ ਵੇਚਣ ਵਾਲੇ ਦੀ ਬੇਟੀ ਨੂੰ ਅਮਰੀਕੀ ਕਾਲਜ 'ਚ ਮਿਲੀ 3.8 ਕਰੋੜ ਦੀ ਸਕਾਲਰਸ਼ਿਪ
NEXT STORY