ਨਵੀਂ ਦਿੱਲੀ (ਏਜੰਸੀ)- ਦਿੱਲੀ ਹਾਈਕੋਰਟ ਦੇ ਜੱਜ ਐਸ.ਜੈਸ਼ੰਕਰ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਭੇਜ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਐਸ ਬੋਬੜੇ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਚਰਚਾ ਕਰਕੇ ਐਸ ਮੁਰਲੀਧਰ ਦਾ ਦਿੱਲੀ ਹਾਈਕੋਰਟ ਤੋਂ ਪੰਜਾਬ-ਹਰਿਆਣਾ ਹਾਈਕੋਰਟ ਤਬਾਦਲਾ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਭਵਨ ਨੇ ਇਸ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।
ਦੱਸ ਦਈਏ ਕਿ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਸੀ.ਏ.ਏ. ਹਿੰਸਾ ਦੇ ਸਿਲਸਿਲੇ ਵਿਚ ਭਾਜਪਾ ਦੇ ਤਿੰਨ ਨੇਤਾਵਾਂ ਵਲੋਂ ਕਥਿਤ ਤੌਰ 'ਤੇ ਦਿੱਤੇ ਗਏ ਨਫਰਤੀ ਭਾਸ਼ਣ ਲਈ ਐਫ.ਆਈ.ਆਰ. ਦਰਜ ਕਰਨ ਵਿਚ ਸੋਚ ਸਮਝ ਕੇ ਫੈਸਲਾ ਕਰਨ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਇਸ ਬਾਰੇ ਵਿਚ ਵੀਰਵਾਰ ਤੱਕ ਸੂਚਿਤ ਕੀਤਾ ਜਾਵੇ। ਭਾਜਪਾ ਦੇ ਇਹ ਤਿੰਨ ਨੇਤਾ ਹਨ। ਕਪਿਲ ਮਿਸ਼ਰਾ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ।
ਜਿਸ ਬੈਂਚ ਨੇ ਇਹ ਫੈਸਲਾ ਸੁਣਾਇਆ, ਉਸ ਵਿਚ ਐਸ ਮੁਰਲੀਧਰ ਵੀ ਸ਼ਾਮਲ ਸਨ। ਜਸਟਿਸ ਐਸ. ਮੁਰਲੀਧਰ ਅਤੇ ਜਸਟਿਸ ਤਲਵੰਤ ਸਿੰਘ ਦੀ ਬੈਂਚ ਨੇ ਵਿਸ਼ੇਸ਼ ਕਮਿਸ਼ਨਰ ਪ੍ਰਵੀਰ ਰੰਜਨ ਦੇ ਭਰੋਸੇ ਨੂੰ ਰਿਕਾਰਡ ਵਿਚ ਲਿਆ ਕਿ ਉਹ ਅੱਜ ਹੀ ਪੁਲਸ ਕਮਿਸ਼ਨਰ ਦੇ ਨਾਲ ਮੀਟਿੰਗ ਕਰਨਗੇ ਅਤੇ ਸਾਰੇ ਵੀਡੀਓ ਕਲਿੱਪ ਦੇਖਣਗੇ ਅਤੇ ਐਫ.ਆਈ.ਆਰ. ਦਰਜ ਕਰਨ 'ਤੇ ਸੋਚ ਸਮਝ ਕੇ ਫੈਸਲਾ ਕਰਨਗੇ।
ਦਿੱਲੀ ਹਿੰਸਾ : ਹੁਣ ਤੱਕ 24 ਮੌਤਾਂ, 18 ਲੋਕਾਂ 'ਤੇ FIR, 106 ਗ੍ਰਿਫਤਾਰ
NEXT STORY