ਹੈਦਰਾਬਾਦ—ਆਂਧਰਾ ਪ੍ਰਦੇਸ਼ ਸਰਕਾਰ ਨੇ ਨੌਕਰਸ਼ਾਹੀ 'ਚ ਵਿਆਪਕ ਫੇਰਬਦਲ ਕਰਦੇ ਹੋਏ ਭਾਰਤੀ ਪ੍ਰਸ਼ਾਸ਼ਨਿਕ ਸੇਵਾ ਦੇ 32 ਅਧਿਕਾਰੀਆਂ ਦਾ ਤਬਾਦਲਾ ਕਰਨ ਦੇ ਨਾਲ ਹੀ 7 ਹੋਰ ਨਵੇਂ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ। ਤਬਾਦਲੇ ਦੇ ਆਦੇਸ਼ ਸ਼ੁੱਕਰਵਾਰ ਅੱਧੀ ਰਾਤ ਨੂੰ ਜਾਰੀ ਕੀਤੇ ਗਏ। ਪਿਛਲੀ ਸਰਕਾਰ 'ਚ ਮੁੱਖ ਮੰਤਰੀ ਦਫਤਰ 'ਚ ਤਾਇਨਾਤ ਰਹਿ ਚੁੱਕੇ ਇੱਕ ਵਿਸ਼ੇਸ਼ ਸਕੱਤਰ ਸਮੇਤ 3 ਹੋਰ ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਨੂੰ ਹੁਣ ਤੱਕ ਵੀ ਕੋਈ ਤਾਇਨਾਤੀ ਨਹੀਂ ਦਿੱਤੀ ਗਈ ਹੈ ਜਦਕਿ ਉਨ੍ਹਾਂ ਦਾ ਤਬਾਦਲਾ ਲਗਭਗ 3 ਹਫਤੇ ਪਹਿਲਾ ਕੀਤਾ ਜਾ ਚੁੱਕਾ ਸੀ।

ਦੋ ਹੋਰ ਆਈ. ਏ. ਐੱਸ. ਅਧਿਕਾਰੀ 2015 ਬੈਚ ਦੇ ਵੀ. ਵਿਨੋਦ ਕੁਮਾਰ ਅਤੇ ਸੀ. ਐੱਮ. ਸਾਈਕਾਂਤ ਵਰਮਾ ਨੂੰ ਸੰਯੁਕਤ ਕੁਲੈਕਟਰ ਦੇ ਅਹੁਦਿਆਂ 'ਤੇ ਪ੍ਰਮੋਸ਼ਨ ਕਰਦੇ ਹੋਏ ਕ੍ਰਮਵਾਰ ਪਰਿਵਤੀਪੁਰਮ ਅਤੇ ਸੀਤਮਪੇਟ 'ਚ ਇੰਟੀਗ੍ਰੇਟਿਡ ਕਬਾਇਲੀ ਵਿਕਾਸ ਏਜੰਸੀ 'ਚ ਪ੍ਰੋਜੈਕਟ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁੱਖ ਸਕੱਤਰ ਐੱਲ. ਵੀ. ਸੁਬਰਾਮਣੀਅਮ ਦੇ ਤਬਾਦਲੇ ਅਤੇ ਨਿਯੁਕਤੀ ਦੀ ਨੋਟੀਫਿਕੇਸ਼ਨ ਵਾਲਾ ਸਰਕਾਰੀ ਆਦੇਸ਼ ਜਾਰੀ ਕੀਤਾ ਗਿਆ ਹੈ।
ਜੰਮੂ : ਕਿਸ਼ਤਵਾੜ 'ਚ ਬੱਸ ਪਲਟੀ, 18 ਲੋਕ ਜ਼ਖਮੀ
NEXT STORY