ਕੋਲਕਾਤਾ — ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਤ੍ਰਿਣਮੂਲ ਕਾਂਗਰਸ ਦੇ ਇਕ ਸਥਾਨਕ ਨੇਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਬੋਲਪੁਰ ਕਸਬੇ ਨੇੜੇ ਪਾਰੁਲਡਾਂਗਾ 'ਚ ਸਮੀਰ ਥਾਂਦਰ (40) 'ਤੇ ਕੁਝ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਘਰ ਪਰਤ ਰਹੇ ਸਨ। ਉਹ ਕੰਕਲਿਤਲਾ ਪੰਚਾਇਤ ਦੇ ਮੈਂਬਰ ਸਨ।
ਪੁਲਸ ਨੇ ਦੱਸਿਆ ਕਿ ਬਰਦਵਾਨ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਲਾਜ ਦੌਰਾਨ ਸਮੀਰ ਥਾਂਦਰ ਦੀ ਮੌਤ ਹੋ ਗਈ। ਸਮੀਰ ਥਾਂਦਰ ਦੇ ਪੁੱਤਰ ਪ੍ਰਤੀਕ ਥਾਂਦਰ ਨੇ ਕਿਹਾ, “ਕੁਝ ਪਿੰਡ ਵਾਲਿਆਂ ਨੇ ਮੇਰੇ ਪਿਤਾ 'ਤੇ ਹਮਲਾ ਕੀਤਾ। ਅਸੀਂ ਉਨ੍ਹਾਂ ਨੂੰ ਬਚਾਇਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ, ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ।''
ਸੂਰੀ ਵਿਧਾਨ ਸਭਾ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਵਿਕਾਸ ਰਾਏ ਚੌਧਰੀ ਨੇ ਕਿਹਾ ਕਿ ਸ਼ੱਕ ਹੈ ਕਿ ਥਾਂਦਰ 'ਤੇ ਹਮਲਾ ਪਿੰਡ 'ਚ ਕਿਸੇ ਵਿਵਾਦ ਕਾਰਨ ਹੋਇਆ ਹੈ। "ਅਸੀਂ ਇਸ ਮਾਮਲੇ ਵਿੱਚ ਸਹੀ ਜਾਂਚ ਅਤੇ ਕਾਰਵਾਈ ਦੀ ਮੰਗ ਕਰਦੇ ਹਾਂ," ਉਨ੍ਹਾਂ ਕਿਹਾ ਕਿ ਪੁਲਸ ਨੇ ਘਟਨਾ ਦੇ ਸਬੰਧ ਵਿੱਚ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਕੈਨੇਡਾ 'ਚ ਹਿੰਦੂ ਮੰਦਰ ਦੇ ਬਾਹਰ ਹੋਈ ਹਿੰਸਕ ਝੜਪ, ਖਾਲਿ.ਸਤਾਨੀ ਤੇ ਭਾਰਤ ਸਮਰਥਕ ਹੋਏ ਆਹਮੋ-ਸਾਹਮਣੇ
NEXT STORY