ਮੁੰਬਈ - ਟੀ.ਆਰ.ਪੀ. ਘਪਲਾ ਮਾਮਲੇ ਨੂੰ ਲੈ ਕੇ ਰਿਪਬਲਿਕ ਟੀਵੀ ਅਤੇ ਇਸ ਦੇ ਪ੍ਰਧਾਨ ਸੰਪਾਦਕ ਅਰਨਬ ਗੋਸਵਾਮੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਮੁੰਬਈ ਪੁਲਸ ਨੇ ਖਾਰਿਜ ਕੀਤਾ ਹੈ। ਜਸਟਿਸ ਐੱਸ.ਐੱਸ. ਸ਼ਿੰਦੇ ਅਤੇ ਜਸਟਿਸ ਮਨੀਸ਼ ਪਿਟਾਲੇ ਦੀ ਬੈਂਚ ਸਾਹਮਣੇ ਸੋਮਵਾਰ ਨੂੰ ਦਾਖਲ ਕੀਤੇ ਗਏ ਦੋ ਹਲਫਨਾਮਿਆਂ ਵਿੱਚ ਮੁੰਬਈ ਪੁਲਸ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਵਿੱਚ ਗੋਸਵਾਮੀ ਅਤੇ ਰਿਪਬਲਿਕ ਟੀਵੀ ਦੇ ਹੋਰ ਅਧਿਕਾਰੀਆਂ ਸਮੇਤ ਕਿਸੇ ਨੂੰ ਵੀ ਗਲਤ ਤਰੀਕੇ ਨਾਲ ਨਹੀਂ ਫਸਾਇਆ ਸੀ।
ਸੀਨੀਅਰ ਵਕੀਲ ਕਪੀਲ ਸਿੱਬਲ ਵੱਲੋਂ ਦਾਖਲ ਕੀਤੇ ਗਏ ਹਲਫਨਾਮੇ ਵਿੱਚ ਪੁਲਸ ਨੇ ਕਿਹਾ ਕਿ ਉਸ ਨੂੰ ਘਪਲੇ ਦੇ ਸੰਬੰਧ ਵਿੱਚ ਸ਼ਿਕਾਇਤ ਪ੍ਰਾਪਤ ਹੋਈ ਸੀ ਅਤੇ ਉਸ ਨੇ ਸ਼ੁਰੂਆਤੀ ਪੜਤਾਲ ਅਤੇ ‘ਬਾਰਕ ਦੁਆਰਾ ਸੌਂਪੀ ਗਈ ਵਿਸ਼ਲੇਸ਼ਣਾਤਮਕ ਰਿਪੋਰਟ ਤੋਂ ਬਾਅਦ ਹੀ ਜਾਂਚ ਸ਼ੁਰੂ ਕੀਤੀ ਸੀ। ਪੁਲਸ ਨੇ ਕਿਹਾ ਕਿ ਉਸ ਨੂੰ ਰਿਪਬਲਿਕ ਟੀਵੀ ਸਮੇਤ ਤਿੰਨ ਚੈਨਲਾਂ ਖ਼ਿਲਾਫ਼ ਸਮਰੱਥ ਗਵਾਹੀ ਮਿਲੇ ਸਨ।
ਰਿਪਬਲਿਕ ਟੀਵੀ ਚੈਨਲਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਏ.ਆਰ.ਜੀ. ਆਉਟਲਾਇਰ ਮੀਡੀਆ ਦੀ ਮੰਗ ਦੇ ਜਵਾਬ ਵਿੱਚ ਇਹ ਹਲਫਨਾਮੇ ਦਾਖਲ ਕੀਤੇ ਗਏ ਸਨ। ਮੰਗ ਵਿੱਚ ਕੰਪਨੀ ਨੇ ਪਿਛਲੇ ਸਾਲ ਹਾਈ ਕੋਰਟ ਵਲੋਂ ਚੈਨਲ ਅਤੇ ਗੋਸਵਾਮੀ ਖ਼ਿਲਾਫ਼ ਆਪਰਾਧਿਕ ਕਾਰਵਾਈ ਰੱਦ ਕਰਨ ਦੀ ਅਪੀਲ ਕੀਤੀ ਸੀ।
ਗੁਫਾ 'ਚ ਰਹਿਣ ਵਾਲੇ ਬਾਬਾ ਨੇ ਰਾਮ ਮੰਦਰ ਲਈ ਦਾਨ ਕੀਤਾ 1 ਕਰੋੜ ਰੁਪਏ
NEXT STORY