ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੁਨੀਆ ਭਰ ਵਿਚ 7 ਜੰਗਾਂ ਰੋਕੀਆਂ, ਜਿਨ੍ਹਾਂ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵੀ ਸ਼ਾਮਲ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜਿਹੜੀਆਂ 7 ਜੰਗਾਂ ਰੋਕੀਆਂ, ਉਨ੍ਹਾਂ ਵਿਚੋਂ 4 ਲਈ ਟੈਰਿਫ ਅਤੇ ਵਪਾਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ: AI ਨਾਲ ਪਿਆਰ ਦੀਆਂ ਪੀਂਘਾਂ ਪਾ ਬੈਠਾ 76 ਸਾਲਾ ਬਜ਼ੁਰਗ, ਅਸਲੀ ਔਰਤ ਸਮਝ ਜਦੋਂ ਗਿਆ ਮਿਲਣ ਤਾਂ..
ਟਰੰਪ ਨੇ ਕਿਹਾ, ‘ਮੇਰੇ ਕੋਲ ਟੈਰਿਫ ਅਤੇ ਵਪਾਰ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਲੜਨਾ ਅਤੇ ਸਾਰਿਆਂ ਨੂੰ ਮਾਰਨਾ ਚਾਹੁੰਦੇ ਹੋ ਤਾਂ ਠੀਕ ਹੈ ਪਰ ਮੈਂ ਤੁਹਾਡੇ ’ਤੇ ਅਮਰੀਕਾ ਨਾਲ ਵਪਾਰ ਕਰਨ ’ਤੇ 100 ਫੀਸਦੀ ਟੈਰਿਫ ਲਗਾਵਾਂਗਾ। ਇਸ ਤੋਂ ਬਾਅਦ ਸਾਰਿਆਂ ਨੇ ਹਾਰ ਮੰਨ ਲਈ।’ ਉਨ੍ਹਾਂ ਕਿਹਾ ਕਿ ਮੈਂ ਇਹ ਸਾਰੀਆਂ ਜੰਗਾਂ ਰੋਕ ਦਿੱਤੀਆਂ। ਇਕ ਵੱਡੀ ਜੰਗ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀ।
ਇਹ ਵੀ ਪੜ੍ਹੋ: ਵੈੱਬ ਸੀਰੀਜ਼ ਦੇ ਆਖ਼ਰੀ ਸੀਨ ਦੀ ਸ਼ੂਟਿੰਗ ਦੌਰਾਨ ਅਚਾਨਕ ਜ਼ਮੀਨ 'ਤੇ ਡਿੱਗਾ ਡਾਇਰੈਕਟਰ ! ਹੋ ਗਈ ਮੌਤ
ਟਰੰਪ ਨੇ ਕਿਹਾ, ‘ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਸਿਖਰ ’ਤੇ ਸੀ, ਜੋ ਕਿ ਪ੍ਰਮਾਣੂ ਯੁੱਧ ਵਿਚ ਬਦਲ ਸਕਦੀ ਸੀ। ਉਨ੍ਹਾਂ ਨੇ ਪਹਿਲਾਂ ਹੀ 7 ਜੈੱਟ ਜਹਾਜ਼ਾਂ ਨੂੰ ਡੇਗ ਦਿੱਤਾ ਸੀ। ਇਹ ਜੰਗ ਤੇਜ਼ੀ ਨਾਲ ਵਧ ਰਹੀ ਸੀ। ਮੈਂ ਕਿਹਾ ਕਿ ਕੀ ਤੁਸੀਂ ਵਪਾਰ ਕਰਨਾ ਚਾਹੁੰਦੇ ਹੋ? ਜੇਕਰ ਤੁਸੀਂ ਲੜਦੇ ਰਹੋਗੇ ਤਾਂ ਅਸੀਂ ਤੁਹਾਡੇ ਨਾਲ ਕੋਈ ਵਪਾਰ ਨਹੀਂ ਕਰਾਂਗੇ। ਤੁਹਾਡੇ ਕੋਲ ਇਸ ਨੂੰ ਹੱਲ ਕਰਨ ਲਈ 24 ਘੰਟੇ ਹਨ। ਫਿਰ ਉਨ੍ਹਾਂ ਨੇ ਕਿਹਾ ਕੋਈ ਜੰਗ ਨਹੀਂ ਹੋ ਰਹੀ।’
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਨੂੰ ਸ਼ਰਧਾਂਜਲੀ ਦੇਣੀ ਬੰਦ ਕਰੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੇਰੇ-ਸਵੇਰੇ 'ਆਪ' ਨੇਤਾ ਦੇ ਘਰ ਪੈ ਗਿਆ ਛਾਪਾ, ਹਸਪਤਾਲ ਨਿਰਮਾਣ ਘੁਟਾਲੇ 'ਚ ED ਨੇ ਲਿਆ ਐਕਸ਼ਨ
NEXT STORY