ਪਟਨਾ - ਆਈ.ਜੀ.ਆਈ.ਐੱਮ.ਐੱਸ. ਦੀ ਮੈਗਜਿਲੋਫੇਸ਼ੀਅਲ ਯੂਨਿਟ ਨੇ ਸ਼ੁੱਕਰਵਾਰ ਨੂੰ ਜਬੜੇ ਦੇ ਬਾਹਰੀ ਹਿੱਸੇ ਤੋਂ ਲੱਗਭੱਗ 82 ਛੋਟੇ ਛੋਟੇ ਦੰਦਾਂ ਨਾਲ ਭਰੇ ਹੋਏ ਇੱਕ ਅਨੋਖਾ ਟਿਊਮਰ ਦਾ ਸਫਲ ਆਪਰੇਸ਼ਨ ਕੀਤਾ ਹੈ। ਸੰਸਥਾਨ ਦੇ ਮੈਡੀਕਲ ਸੁਪਰਡੈਂਟ ਡਾ. ਮਨੀਸ਼ ਮੰਡਲ ਨੇ ਦੱਸਿਆ ਕਿ ਭੋਜਪੁਰ ਜ਼ਿਲ੍ਹੇ ਦਾ 17 ਸਾਲਾ ਨੀਤੀਸ਼ ਕੁਮਾਰ ਪਿਛਲੇ 5 ਸਾਲਾਂ ਤੋਂ ਕੋਂਪਲੈਕਸ ਓਡੋਂਟੋਮ ਨਾਮਕ ਜਬੜੇ ਦੇ ਇੱਕ ਟਿਊਮਰ ਤੋਂ ਪੀੜਤ ਸੀ।
ਇਹ ਵੀ ਪੜ੍ਹੋ- ਪਤਨੀ ਨੇ ਖਾਣਾ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਕਰ ਦਿੱਤਾ ਕਤਲ
ਡਾ. ਮੰਡਲ ਨੇ ਦੱਸਿਆ ਕਿ ਕਿਤੇ ਸਹੀ ਇਲਾਜ ਨਹੀਂ ਮਿਲ ਸਕਣ 'ਤੇ ਮਰੀਜ਼ ਆਈ.ਜੀ.ਆਈ.ਐੱਮ.ਐੱਸ. ਆਇਆ ਸੀ। ਸਾਰੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸ ਦੀ ਬੀਮਾਰੀ ਦੀ ਪਛਾਣ ਕੀਤੀ ਗਈ। ਮੈਗਜਿਲੋਫੇਸ਼ੀਅਲ ਯੂਨਿਟ ਤੋਂ ਡਾ. ਪ੍ਰਿਅੰਕਰ ਸਿੰਘ ਨੇ ਆਪਣੇ ਸਾਥੀ ਡਾ. ਜਾਵੇਦ ਇਕਬਾਲ ਦੇ ਨਾਲ ਮਿਲ ਕੇ ਇਹ ਮੁਸ਼ਕਲ ਆਪਰੇਸ਼ਨ ਕੀਤਾ। ਟਿਊਮਰ ਦੇ ਨਾਲ ਲੱਗਭੱਗ 82 ਦੰਦ ਜੋ ਟਿਊਮਰ ਦੇ ਅੰਦਰ ਸਨ, ਉਨ੍ਹਾਂ ਨੂੰ ਬਰੀਕੀ ਨਾਲ ਕੱਢਿਆ ਗਿਆ।
ਡਾ. ਪ੍ਰਿਅੰਕਰ ਸਿੰਘ ਅਤੇ ਡਾ. ਜਾਵੇਦ ਇਕਬਾਲ ਨੇ ਦੱਸਿਆ ਕਿ ਇਹ ਜਬੜੇ ਦਾ ਆਪਣੇ ਵਿੱਚ ਇੱਕ ਬਹੁਤ ਗ਼ੈਰ-ਮਾਮੂਲੀ ਟਿਊਮਰ ਹੈ, ਜੋ ਜੈਨੇਟਿਕ ਕਾਰਨਾਂ ਦੀ ਵਜ੍ਹਾ ਨਾਲ ਜਾਂ ਜਬੜੇ ਵਿੱਚ ਸੱਟ ਲੱਗਣ ਦੀ ਵਜ੍ਹਾ ਨਾਲ ਜਬੜੇ ਅਤੇ ਦੰਦ ਦੇ ਬਣਨ ਦੀ ਪ੍ਰਕਿਰਿਆ ਵਿੱਚ ਨੁਕਸ ਹੋਣ ਕਾਰਨ ਹੋ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਤਨੀ ਨੇ ਖਾਣਾ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਕਰ ਦਿੱਤਾ ਕਤਲ
NEXT STORY