ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ’ਚ ਇਕ ਖ਼ੁਫੀਆ ਸੁਰੰਗ ਦੀ ਜਾਣਕਾਰੀ ਮਿਲੀ ਹੈ। ਇਸ ਦੀ ਖ਼ਬਰ ਮਿਲਦੇ ਹੀ ਸੋਸ਼ਲ ਮੀਡੀਆ ’ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਦਿੱਲੀ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੇ ਦੱਸਿਆ ਕਿ ਇਹ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ ਨੂੰ ਜੋੜਦੀ ਹੈ। ਹਾਲਾਂਕਿ ਸੁਰੰਗ ਦੇ ਇਤਿਹਾਸ ’ਤੇ ਕੋਈ ਸਪੱਸ਼ਟਤਾ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਇਸਤੇਮਾਲ ਅੰਗਰੇਜ਼ਾਂ ਵਲੋਂ ਸੁਤੰਤਰਤਾ ਸੈਨਾਨੀਆਂ (ਫ੍ਰੀਡਮ ਫਾਈਟਰਜ਼) ਨੂੰ ਟਰਾਂਸਫਰ ਕਰਦੇ ਸਮੇਂ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਕੀਤਾ ਗਿਆ ਹੋਵੇਗਾ।
ਵਿਧਾਨ ਸਭਾ ਸਪੀਕਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਇੱਥੇ ਇਕ ਅਜਿਹੇ ਕਮਰੇ ਦੀ ਵੀ ਜਾਣਕਾਰੀ ਹੈ, ਜਿਸ ’ਚ ਸੁਤੰਤਰਤਾ ਸੈਨਾਨੀਆਂ ਨੂੰ ਫਾਂਸੀ ਦਿੱਤੀ ਜਾਂਦੀ ਸੀ। ਹਾਲਾਂਕਿ ਅਸੀਂ ਕਦੇ ਉਸ ਕਮਰੇ ਨੂੰ ਨਹੀਂ ਖੋਲ੍ਹਿਆ ਹੈ ਪਰ ਭਵਿੱਖ ’ਚ ਅਸੀਂ ਉਸ ਕਮਰੇ ਨੂੰ ਸੁਤੰਤਰਤਾ ਸੈਨਾਨੀਆਂ ਦੇ ਮੰਦਰ ਦੇ ਰੂਪ ’ਚ ਬਣਾਉਣਗੇ। ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ,‘‘ਸੁਰੰਗ ਕਿੱਥੋਂ ਨਿਕਲੀ ਹੈ, ਅਸੀਂ ਉਸ ਦੀ ਪਛਾਣ ਕਰਨ ’ਚ ਕਾਮਯਾਬ ਰਹੇ ਹਾਂ ਪਰ ਹੁਣ ਅੱਗੇ ਖੋਦਾਈ ਨਹੀਂ ਹੋਵੇਗੀ। ਜਲਦ ਹੀ ਅਸੀਂ ਇਸ ਨੂੰ ਚਮਕਾ ਕੇ ਆਮ ਜਨਤਾ ਲਈ ਖੋਲ੍ਹ ਦੇਵਾਂਗੇ। ਉਮੀਦ ਹੈ ਕਿ ਨਵੀਨੀਕਰਨ (ਰੇਨੋਵੇਸ਼ਨ) ਦਾ ਕੰਮ ਅਗਲੇ ਸਾਲ 15 ਅਗਸਤ ਤੱਕ ਪੂਰਾ ਹੋ ਜਾਵੇਗਾ। ਜਿਵੇਂ ਹੀ ਸੁਰੰਗ ਦੀ ਖ਼ਬਰ ਲੋਕਾਂ ਨੂੰ ਮਿਲੀ ਤਾਂ ਸੋਸ਼ਲ ਮੀਡੀਆ ’ਤੇ ਇਸ ਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ।
ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਨੂੰ ‘ਭਾਰਤ ਬੰਦ’ ਦਾ ਖੱਬੇ ਪੱਖੀ ਦਲਾਂ ਨੇ ਕੀਤਾ ਸਮਰਥਨ
NEXT STORY