ਨੈਸ਼ਨਲ ਡੈਸਕ- ਤਮਿਲਨਾਡੂ ਵਿੱਚ ਸਰਕਾਰ ਬਣਾਉਣ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵਿਜੇ ਦੀ ਅਗਵਾਈ ਵਾਲੀ ਤਮਿਲਗਾ ਵੇਤਰੀ ਕਜ਼ਗਮ ਵੱਲੋਂ ਸਿਆਸੀ ਪਾਰਟੀਆਂ ਤੋਂ ਸਮਰਥਨ ਮੰਗਣ ਦੇ ਵਿਚਕਾਰ, ਦ੍ਰਵਿੜ ਮੁਨੇਤਰ ਕਜ਼ਗਮ (ਡੀ.ਐਮ.ਕੇ.) ਦੇ ਸਹਿਯੋਗੀ ਦਲ ਵੀ.ਸੀ.ਕੇ. (VCK) ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਦੂਜੇ ਪਾਸੇ, TVK ਦੇ ਸੱਦੇ ਦੇ ਬਾਵਜੂਦ, ਖੱਬੇ ਪੱਖੀ ਪਾਰਟੀਆਂ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਨੇ ਵਿਜੇ ਦੀ ਪਾਰਟੀ ਨੂੰ ਸਮਰਥਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਹਾਲਾਂਕਿ, ਕਾਂਗਰਸ ਨੇ ਬੁੱਧਵਾਰ ਨੂੰ ਤਮਿਲਗਾ ਵੇਟ੍ਰੀ ਕੜਗਮ (ਟੀਵੀਕੇ) ਨੂੰ ਤਾਮਿਲਨਾਡੂ 'ਚ ਨਵੀਂ ਸਰਕਾਰ ਬਣਾਉਣ ਲਈ ਸਮਰਥਨ ਦੇਣ ਦਾ ਐਲਾਨ ਕੀਤਾ। ਟੀਵੀਕੇ ਨੇਤਾ ਵਿਜੇ ਨੇ ਕਾਂਗਰਸ ਲੀਡਰਸ਼ਿਪ ਨੂੰ ਸਮਰਥਨ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਤਾਮਿਲਨਾਡੂ ਕਾਂਗਰਸ ਕਮੇਟੀ ਨੂੰ ਰਾਜ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ। ਵਿਜੇ ਨੂੰ ਸਮਰਥਨ ਦੇਣ ਦੇ ਫੈਸਲੇ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 'ਚ ਮਨਜ਼ੂਰੀ ਦੇ ਦਿੱਤੀ ਗਈ। ਟੀਵੀਕੇ ਨੇ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ 'ਚ 108 ਸੀਟਾਂ ਹਾਸਲ ਕੀਤੀਆਂ ਹਨ। ਸਰਕਾਰ ਬਣਾਉਣ ਲਈ ਇਸ ਨੂੰ 10 ਹੋਰ ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ।
ਖੱਬੀਆਂ ਪਾਰਟੀਆਂ ਅਤੇ IUML ਵੱਲੋਂ DMK ਨੂੰ ਸਮਰਥਨ ਜਾਰੀ
ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਪਾਰਟੀ ਹੈੱਡਕੁਆਰਟਰ ਵਿਖੇ ਡੀ.ਐਮ.ਕੇ. ਮੁਖੀ ਐਮ.ਕੇ. ਸਟਾਲਿਨ ਨਾਲ ਮੁਲਾਕਾਤ ਕੀਤੀ। ਇਸੇ ਤਰ੍ਹਾਂ, IUML ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਵੀ ਸਟਾਲਿਨ ਨਾਲ ਮੁਲਾਕਾਤ ਕਰਕੇ ਸਪੱਸ਼ਟ ਕੀਤਾ ਕਿ ਉਹ ਡੀ.ਐਮ.ਕੇ. ਪ੍ਰਤੀ ਆਪਣਾ ਸਮਰਥਨ ਜਾਰੀ ਰੱਖਣਗੇ।
ਵੀ.ਸੀ.ਕੇ. ਦੇ ਫੈਸਲੇ 'ਤੇ ਟਿਕੀਆਂ ਨਜ਼ਰਾਂ
'ਵਿਦੁਥਲਾਈ ਚਿਰੂਥਾਈਗਲ ਕਾਚੀ' (ਵੀ.ਸੀ.ਕੇ.), ਜਿਸ ਨੇ ਚੋਣਾਂ ਵਿੱਚ ਦੋ ਸੀਟਾਂ ਜਿੱਤੀਆਂ ਹਨ, ਅਜੇ ਦੁਬਿਧਾ ਵਿੱਚ ਹੈ। ਸੂਤਰਾਂ ਅਨੁਸਾਰ TVK ਨੇ ਵੀ.ਸੀ.ਕੇ. ਤੋਂ ਸਮਰਥਨ ਮੰਗਿਆ ਹੈ, ਪਰ ਪਾਰਟੀ ਨੇ ਅਜੇ ਇਸ 'ਤੇ ਕੋਈ ਮੋਹਰ ਨਹੀਂ ਲਗਾਈ। ਪਾਰਟੀ ਦੇ ਇੱਕ ਸੀਨੀਅਰ ਅਹੁਦੇਦਾਰ ਅਨੁਸਾਰ, ਇਸ ਬਾਰੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਥੋਲ ਥਿਰੂਮਾਵਲਵਨ ਵੱਲੋਂ ਲਿਆ ਜਾਵੇਗਾ।
ਤਮਿਲਨਾਡੂ ਦੀ ਸਿਆਸਤ ਵਿੱਚ ਬਣੇ ਇਸ ਗੁੰਝਲਦਾਰ ਹਾਲਾਤ ਨੇ ਸਭ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਦੇ ਸਿਆਸੀ ਉਲਟਫੇਰਾਂ 'ਤੇ ਟਿਕਾ ਦਿੱਤੀਆਂ ਹਨ।
ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਏਅਰਲਾਈਨਜ਼ ਅਤੇ MSME ਖੇਤਰ ਲਈ 2.55 ਲੱਖ ਕਰੋੜ ਦੇ ਕਰਜ਼ੇ ਦਾ ਐਲਾਨ
NEXT STORY