ਅਯੁੱਧਿਆ- ਅਯੁੱਧਿਆ 'ਚ ਸਰਊ ਦੇ ਗੁਪਕਾਰ ਘਾਟ 'ਚ ਇਸ਼ਨਾਨ ਕਰਦੇ ਸਮੇਂ ਇਕ ਹੀ ਪਰਿਵਾਰ ਦੇ 12 ਲੋਕਾਂ ਦੇ ਡੁੱਬਣ ਨਾਲ ਭੱਜ-ਦੌੜ ਪੈ ਗਈ। ਸੂਚਨਾ ਮਿਲਣ 'ਤੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਗੋਤਾਖੋਰ ਲਗਾਤਾਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਰੈਸਕਿਊ ਆਪਰੇਸ਼ਨ ਦੌਰਾਨ ਹੁਣ ਤੱਕ 6 ਲੋਕਾਂ ਨੂੰ ਬਚਾਇਆ ਗਿਆ ਹੈ, ਉੱਥੇ ਹੀ 3 ਲੋਕਾਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਗੁਪਕਾਰ ਘਾਟ ਦੇ ਕੱਚੇ ਘਾਟ 'ਤੇ ਹਾਦਸਾ ਹੋਇਆ ਹੈ। ਇੱਥੇ ਸਰਊ ਨਦੀ 'ਚ ਇਸ਼ਨਾਨ ਕਰਦੇ ਸਮੇਂ ਇਕ ਹੀ ਪਰਿਵਾਰ ਦੇ 12 ਲੋਕ ਡੁੱਬ ਗਏ। ਡੁੱਬਣ ਵਾਲਿਆਂ 'ਚ ਜਨਾਨੀਆਂ ਅਤੇ ਬੱਚੇ ਵੀ ਸ਼ਾਮਲ ਹਨ। 12 ਲੋਕਾਂ 'ਚੋਂ 6 ਨੂੰ ਬਚਾਇਆ ਗਿਆ ਹੈ, ਉੱਥੇ ਹੀ 3 ਲੋਕਾਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਾਕੀ ਲੋਕ ਲਾਪਤਾ ਹਨ। ਸਥਾਨਕ ਗੋਤਾਖੋਰਾਂ ਅਤੇ ਪੁਲਸ ਦੀ ਮਦਦ ਨਾਲ ਲੋਕਾਂ ਦੀ ਭਾਲ ਜਾਰੀ ਹੈ। ਮੁੱਖ ਮੰਤਰੀ ਯੋਗੀ ਨੇ ਵੀ ਇਸ ਮਾਮਲੇ 'ਤੇ ਨੋਟਿਸ ਲਿਆ ਹੈ। ਇਹ 12 ਲੋਕ ਆਗਰਾ ਦੇ ਸਿਕੰਦਰਾਬਾਦ ਦੇ ਰਹਿਣ ਵਾਲੇ ਹਨ।
ਮਾਨਸੂਨ 'ਚ ਦੇਰੀ ਕਾਰਨ ਹਰਿਆਣਾ ਦੇ ਕਿਸਾਨਾਂ ਨੂੰ ਹੁਣ ਹਰ ਦਿਨ 8 ਦੀ ਬਜਾਏ 10 ਘੰਟੇ ਮਿਲੇਗੀ ਬਿਜਲੀ
NEXT STORY