ਨਵੀਂ ਦਿੱਲੀ (ਭਾਸ਼ਾ)-ਪੁਲਾੜ ਵਿਗਿਆਨੀਆਂ ਨੇ ਇਕ-ਦੂਜੇ ਦੀ ਪ੍ਰਕਿਰਮਾ ਕਰ ਰਹੇ 2 ‘ਬਲੈਕ ਹੋਲਾਂ’ ਦੀਆਂ ਤਸਵੀਰਾਂ ਖਿੱਚਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਨ੍ਹਾਂ ਤਸਵੀਰਾਂ ਦੇ ਆਧਾਰ ’ਤੇ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਬਲੈਕ ਹੋਲ ਜੋੜਿਆਂ ਵਿਚ ਮੌਜੂਦ ਹੋ ਸਕਦੇ ਹਨ। ‘ਬਲੈਕ ਹੋਲ’ ਪੁਲਾੜ ਵਿਚ ਸਥਿਤ ਇਕ ਅਜਿਹਾ ਖੇਤਰ ਹੈ ਜਿਸਦੀ ਗੁਰੂਤਾ ਖਿੱਚ ਇੰਨੀ ਤੀਬਰ ਹੁੰਦੀ ਹੈ ਕਿ ਰੌਸ਼ਨੀ ਵੀ ਉਥੋਂ ਬਾਹਰ ਨਹੀਂ ਨਿਕਲ ਸਕਦੀ।
ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਤੇ ਨੈਨੀਤਾਲ ਦੇ ਆਰੀਆਭੱਟ ਰਿਸਰਚ ਇੰਸਟੀਚਿਊਟ ਆਫ਼ ਆਬਜ਼ਰਵੇਸ਼ਨਲ ਸਾਇੰਸਿਜ਼ (ਏ. ਆਰ. ਆਈ. ਈ. ਐੱਸ.) ਦੇ ਖੋਜਕਾਰਾਂ ਸਮੇਤ ਕੌਮਾਂਤਰੀ ਟੀਮ ਨੇ ‘ਓਜੇ 287’ ਨਾਮੀ ‘ਕੁਵਾਸਰ’ ਦੇ ਕੇਂਦਰ ਵਿਚ ਹਰ 12 ਸਾਲਾਂ ਵਿਚ ਇਕ-ਦੂਜੇ ਦੀ ਪ੍ਰਕਿਰਮਾ ਕਰਨ ਵਾਲੇ ਬਲੈਕ ਹੋਲ ਦੀ ਤਸਵੀਰ ਖਿੱਚੀ ਹੈ। ‘ਕੁਵਾਸਰ’ ਇਕ ਅਤਿਅੰਤ ਚਮਕੀਲਾ ਆਕਾਸ਼ਗੰਗਾ ਕੇਂਦਰ ਹੈ। ਇਸਦੀ ਰੌਸ਼ਨੀ ਓਦੋਂ ਪੈਦਾ ਹੁੰਦੀ ਹੈ ਜਦੋਂ ਆਕਾਸ਼ਗੰਗਾ ਦੇ ਕੇਂਦਰ ਵਿਚ ਸਥਿਤ ਸੂਰਜ ਦੇ ਪੁੰਜ ਤੋਂ ਲੱਖਾਂ ਤੋਂ ਅਰਬਾਂ ਗੁਣਾ ਵੱਧ ਪੁੰਜ ਵਾਲਾ ਇਕ ਵੱਡਾ ‘ਬਲੈਕ ਹੋਲ’ ਆਪਣੇ ਆਲੇ-ਦੁਆਲੇ ਦੀ ਗੈਸ ਅਤੇ ਧੂੜ ਨੂੰ ਨਿਗਲ ਜਾਂਦਾ ਹੈ।
ਫੈਕਟਰੀ ’ਚ ਲੱਗੀ ਅੱਗ, 550 ਕਰੋੜ ਰੁਪਏ ਦਾ ਤੰਬਾਕੂ ਸੜ ਕੇ ਸੁਆਹ
NEXT STORY