ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੰਡਕਾ ਅਗਨੀਕਾਂਡ ਮਾਮਲੇ ’ਚ ਪੁਲਸ ਨੇ ਸ਼ਨੀਵਾਰ ਨੂੰ ਇਕ ਨਿੱਜੀ ਕੰਪਨੀ ਦੇ ਦੋ ਮਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਜਿਸ ਇਮਾਰਤ ’ਚ ਹਾਦਸਾ ਵਾਪਰਿਆ ਉਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਅਤੇ ਰਾਊਟਰ ਬਣਾਉਣ ਵਾਲੀ ਕੰਪਨੀ ਦੇ ਮਾਲਕ ਹਰੀਸ਼ ਗੋਇਲ ਅਤੇ ਵਰੁਣ ਗੋਇਲ ਨੂੰ ਗੈਰ-ਇਰਾਦਤਨ ਕਤਲ ਸਮੇਤ ਵੱਖ-ਵੱਖ ਅਪਰਾਧਕ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ ਅਗਨੀਕਾਂਡ: ਹਸਪਤਾਲ ’ਚ ਆਪਣਿਆਂ ਦੀ ਭਾਲ ’ਚ ਰੋਂਦੇ-ਕੁਰਲਾਉਂਦੇ ਦਿੱਸੇ ਪਰਿਵਾਰ, ਧੀ ਨੂੰ ਲੱਭਦੀ ਬੇਬੱਸ ਮਾਂ
ਇਮਾਰਤ ਮਾਲਕ ਮਨੀਸ਼ ਲਾਕੜ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ ’ਚ ਜੁਟੀ ਹੋਈ ਹੈ। ਦੱਸ ਦੇਈਏ ਕਿ ਪੱਛਮੀ ਦਿੱਲੀ ਦੇ ਮੁੰਡਕਾ ’ਚ ਸ਼ੁੱਕਰਵਾਰ ਨੂੰ 4 ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 12 ਲੋਕ ਗੰਭੀਰ ਰੂਪ ਨਾਲ ਝੁਲਸ ਗਏ।
ਇਹ ਵੀ ਪੜ੍ਹੋ: ਦਿੱਲੀ ਅਗਨੀਕਾਂਡ: CM ਕੇਜਰੀਵਾਲ ਵਲੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ, ਜਾਂਚ ਦੇ ਦਿੱਤੇ ਆਦੇਸ਼
25 ਲਾਸ਼ਾਂ ਦੀ ਹੋਈ ਪਛਾਣ- DCP
ਓਧਰ ਦਿੱਲੀ ਪੁਲਸ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਗਨੀਕਾਂਡ ’ਚ ਮਾਰੇ ਗਏ 27 ’ਚੋਂ 25 ਲਾਸ਼ਾਂ ਦੀ ਪਛਾਣ ਹੋ ਗਈ ਹੈ। ਉੱਥੇ ਹੀ ਅਜੇ ਵੀ 27 ਤੋਂ 28 ਲੋਕ ਲਾਪਤਾ ਹਨ। ਦਿੱਲੀ ਡੀ. ਸੀ. ਪੀ. ਸਮੀਰ ਸ਼ਰਮਾ ਨੇ ਕਿਹਾ ਕਿ ਘਟਨਾ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕੰਮ ਅਜੇ ਜਾਰੀ ਹੈ। NDRF ਅਜੇ ਘਟਨਾ ਵਾਲੀ ਥਾਂ ’ਤੇ ਜਾਂਚ ਕਰ ਕੇ ਇਹ ਯਕੀਨੀ ਕਰ ਰਹੀ ਹੈ ਕਿ ਕਿਤੇ ਕੋਈ ਹੋਰ ਲਾਸ਼ ਤਾਂ ਨਹੀਂ ਹੈ। ਸਮੀਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਹੁਣ ਤੱਕ 27 ਲਾਸ਼ਾਂ ਮਿਲ ਚੁੱਕੀਆਂ ਹਨ। ਇਨ੍ਹਾਂ ’ਚੋਂ 25 ਲਾਸ਼ਾਂ ਦੀ ਪਛਾਣ ਕਰ ਲਈ ਹੈ, 2 ਲਾਸ਼ਾਂ ਦੀ ਪਛਾਣ ਵੀ ਕਰ ਲਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫੋਰੈਂਸਿਕ ਟੀਮ DNA ਨਮੂਨੇ ਦੀ ਜਾਂਚ ਕਰੇਗੀ।
ਜਾਦੂ ਟੂਣੇ ਦੇ ਸ਼ੱਕ 'ਚ ਨੌਜਵਾਨ ਨੇ ਮਾਮੇ ਦਾ ਸਿਰ ਵੱਢਿਆ, ਪੁੱਜਿਆ ਥਾਣੇ
NEXT STORY