ਬੈਂਗਲੁਰੂ— ਕਰਨਾਟਕ ਸਰਕਾਰ ਦੇ ਉਤਸ਼ਾਹੀ ਪ੍ਰੋਗਰਾਮ 'ਇੰਦਰਾ ਕੰਟੀਨ' 'ਚ ਪਰੋਸੇ ਗਏ ਭੋਜਨ 'ਚ ਕਥਿਤ ਤੌਰ 'ਤੇ ਕਾਕਰੋਚ ਪਾਉਣ ਵਾਲੇ 2 ਆਟੋਰਿਕਸ਼ਾ ਚਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਨ੍ਹਾਂ ਦੋਹਾਂ ਚਾਲਕਾਂ ਨੇ ਪ੍ਰਚਾਰ ਪਾਉਣ ਲਈ ਇਹ ਹਰਕਤ ਕੀਤੀ ਸੀ। ਰਾਜ ਸਰਕਾਰ ਵੱਲੋਂ 15 ਅਗਸਤ ਤੋਂ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦੇ ਅਧੀਨ ਨਾਸ਼ਤਾ ਅਤੇ ਭੋਜਨ 5 ਰੁਪਏ ਅਤੇ 10 ਰੁਪਏ 'ਚ ਪਰੋਸਿਆ ਜਾਂਦਾ ਹੈ। ਫਿਲਹਾਲ ਇਹ ਯੋਜਨਾ ਬੈਂਗਲੁਰੂ ਨਗਰ ਬਾਡੀ ਦੇ ਅਧੀਨ ਆਉਣ ਵਾਲੇ ਖੇਤਰ 'ਚ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹੇਮੰਤ ਅਤੇ ਦੇਵਰਾਜ 2 ਹੋਰ ਲੋਕਾਂ ਨਾਲ ਸ਼ੁੱਕਰਵਾਰ ਨੂੰ ਇੰਦਰਾ ਕੰਟੀਨ ਭੋਜਨ ਕਰਨ ਗਏ ਸਨ। ਉਨ੍ਹਾਂ ਨੇ ਭੋਜਨ 'ਚ ਇਕ ਕਾਕਰੋਚ ਪਾ ਕੇ ਹੰਗਾਮਾ ਕੀਤਾ। ਉਨ੍ਹਾਂ ਨੇ ਭੋਜਨ ਪਰੋਸਣ ਵਾਲਿਆਂ ਨੂੰ ਧਮਕੀ ਦਿੱਤੀ।
ਨਾਲ ਹੀ ਲੋਕਾਂ ਨੂੰ ਭੋਜਨ ਨਾ ਕਰਨ ਦੀ ਵੀ ਅਪੀਲ ਕੀਤੀ। ਪੁਲਸ ਨੇ ਦੱਸਿਆ ਕਿ ਕੰਟੀਨ 'ਚ ਲਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਕਥਿਤ ਤੌਰ 'ਤੇ ਇਹ ਦਿੱਸ ਰਿਹਾ ਹੈ ਕਿ ਹੇਮੰਤ ਆਪਣੇ ਨਾਲ ਕਾਕਰੋਚ ਲੈ ਕੇ ਆਇਆ ਸੀ ਅਤੇ ਉਸ ਨੂੰ ਭੋਜਨ 'ਚ ਪਾ ਦਿੱਤਾ। ਪੁਲਸ ਅਨੁਸਾਰ ਦੇਵਰਾਜ ਕਥਿਤ ਤੌਰ 'ਤੇ ਇਹ ਗੱਲ ਜਾਣਦਾ ਸੀ ਪਰ ਫਿਰ ਵੀ ਉਸ ਨੇ ਹੇਮੰਤ ਦੇ ਦਾਅਵੇ ਦਾ ਸਮਰਥਨ ਕੀਤਾ। ਨਗਰ ਬਾਡੀ ਬ੍ਰਹਿਤ ਬੈਂਗਲੁਰੂ ਮਹਾਨਗਰ ਪਾਲਿਕੇ (ਬੀ.ਬੀ.ਐੱਮ.ਪੀ.) ਨੇ ਵੀਡੀਓ ਫੁਟੇਜ ਪੁਲਸ ਨੂੰ ਸੌਂਪ ਦਿੱਤਾ ਅਤੇ ਹੇਮੰਤ ਅਤੇ ਉਸ ਦੇ ਦੋਸਤਾਂ ਦੇ ਖਿਲਾਫ ਇਕ ਸ਼ਿਕਾਇਤ ਦਰਜ ਕਰਵਾਈ। ਬੀ.ਬੀ.ਐੱਮ.ਪੀ. ਹੀ ਸ਼ਹਿਰ 'ਚ ਇਸ ਪ੍ਰੋਗਰਾਮ ਨੂੰ ਲਾਗੂ ਕਰ ਰਿਹਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਹੇਮੰਤ ਅਤੇ ਦੇਵਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਦੋਵੇਂ ਆਟੋਰਿਕਸ਼ਾ ਚਾਲਕ ਹਨ। ਪੁੱਛ-ਗਿੱਛ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਪ੍ਰਚਾਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਲੋਕ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ।
ਸੁਸ਼ਮਾ ਨੇ ਢਾਕਾ 'ਚ ਭਾਰਤ ਦੇ ਨਵੇਂ ਚਾਂਸਰੀ ਕੰਪਲੈਕਸ ਦਾ ਕੀਤਾ ਉਦਘਾਟਨ
NEXT STORY