ਕੋਲਕਾਤਾ (ਵਾਰਤਾ)- ਕੋਲਕਾਤਾ 'ਚ ਫੋਰਟ ਵਿਲੀਅਮ ਦੇ ਪੂਰਬੀ ਕਮਾਨ ਹੈੱਡ ਕੁਆਰਟਰ ਕੋਲ ਵਿਕਟੋਰੀਆ ਮੈਮੋਰੀਅਲ 'ਤੇ ਡਰੋਨ ਉਡਾਉਣ ਦੇ ਦੋਸ਼ੀ 2 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਫੜੇ ਗਏ ਬੰਗਲਾਦੇਸ਼ੀ ਨਾਗਰਿਕਾਂ 'ਤੇ ਵੀਰਵਾਰ ਨੂੰ ਫੋਰਟ ਵਿਲੀਅਮ ਤੋਂ ਲਗਭਗ 2.5 ਕਿਲੋਮੀਟਰ ਦੱਖਣ 'ਚ ਬ੍ਰਿਟਿਸ਼ ਕਾਲ ਦੇ ਸਮਾਰਕ ਅਤੇ ਉਸ ਦੇ ਨੇੜੇ-ਤੇੜੇ ਤਸਵੀਰਾਂ ਲੈਣ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਮੁਫ਼ਤ ਦੀਆਂ ਸੌਗਾਤਾਂ ਅਤੇ ਸਮਾਜ ਭਲਾਈ ਯੋਜਨਾਵਾਂ ਵੱਖਰੀਆਂ ਚੀਜ਼ਾਂ : ਸੁਪਰੀਮ ਕੋਰਟ
ਗ੍ਰਿਫ਼ਤਾਰ ਕੀਤੇ ਗਏ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਸ਼ਿਫਤ ਅਤੇ ਜਿਲੂ ਰਹਿਮਾਨ ਵਜੋਂ ਹੋਈ ਹੈ ਅਤੇ ਉਨ੍ਹਾਂ ਨੂੰ ਕੋਲਕਾਤਾ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। ਡਿਊਟੀ 'ਤੇ ਮੌਜੂਦ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਦੇ ਇਕ ਜਵਾਨ ਨੇ ਦੇਖਿਆ ਕਿ ਦੋਵੇਂ ਵੀਰਵਾਰ ਦੁਪਹਿਰ ਤੱਕ ਇਕ ਸਹੂਲਤਜਨਕ ਸਥਾਨ ਤੋਂ ਡਰੋਨ ਉਡਾ ਰਹੇ ਸਨ, ਜੋ ਕਾਨੂੰਨ ਦੇ ਅਧੀਨ ਪਾਬੰਦੀਸ਼ੁਦਾ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਦੇ ਮਕਸਦ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭੋਜਨ ਦੀ ਥਾਲੀ ਦਿਖਾ ਕੇ ਭੁੱਬਾਂ ਮਾਰ ਰੋਇਆ ਫਿਰੋਜ਼ਾਬਾਦ ਦਾ ਸਿਪਾਹੀ, ਬੋਲਿਆ-ਇਹ ਰੋਟੀਆਂ ਕੁੱਤੇ ਵੀ ਨਾ ਖਾਣ
NEXT STORY