ਇੰਫਾਲ– ਮਣੀਪੁਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਦੇ ਘਰ ਨੇੜੇ ਬੁੱਧਵਾਰ ਨੂੰ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ’ਚ ਇਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਸਮੇਤ ਦੋ ਬੰਬ ਧਮਾਕੇ ਹੋਏ। ਪੁਲਸ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ’ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਇਨ੍ਹਾਂ ਧਮਾਕਿਆਂ ਨਾਲ ਗੱਡੀਆਂ ਅਤੇ ਘਰਾਂ ਦੇ ਦਰਵਾਜ਼ਿਆਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ– ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਵੇਂ ਸਜ਼ਾ ਮਿਲੇਗੀ ? ਚੋਣ ਕਮਿਸ਼ਨ ਚੁੱਪ
ਰਾਜਧਾਨੀ ਦੇ ਸਮਰੂ ’ਚ ਸਾਬਕਾ ਵਿਧਾਇਕ ਸਲਾਮ ਜੌਏ ਦੇ ਘਰ ਨੇੜੇ ਇਕ ਧਮਾਕਾ ਹੋਇਆ। ਜੌਏ ਵਾਗੋਈ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਹਨ। ਇਸ ਘਟਨਾ ਨਾਲ ਦਰਵਾਜ਼ੇ ਨੂੰ ਆਂਸ਼ਿਕ ਰੂਪ ਨਾਲ ਨੁਕਸਾਨ ਪਹੁੰਚਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਧਮਾਕੇ ਹੱਥਗੋਲੇ ਨਾਲ ਕੀਤਾ ਗਿਆ ਹੈ। ਇਸੇ ਦੌਰਾਨ ਦੂਜਾ ਧਮਾਕਾ ਇੰਫਾਲ ਪੂਰਬੀ ਜ਼ਿਲ੍ਹੇ ਦੇ ਕੰਗਲਾ ਸੰਗਮਸ਼ਾਂਗ ਅਵਾਂਗ ਲੀਕਾਈ ’ਚ ਕੇ.ਐੱਚ. ਰਤਨ ਕੁਮਾਰ ਦੇ ਘਰ ਨੇੜੇ ਹੋਇਆ। ਜਿਸ ਵਿਚ ਰਤਨ ਕੁਮਾਰ ਦੇ ਘਰ ਖੜ੍ਹੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਮੁਤਾਬਕ, ਰਤਨਕੁਮਾਰ ਨੂੰ ਖੁਰਈ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਵਲੋਂ ਟਿਕਟ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ– ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੇ ਬਿਨਾਂ ਵਿਆਹ ’ਚ ਬੁਲਾ ਸਕਦੇ ਹੋ ਹਜ਼ਾਰਾਂ ਲੋਕ, ਜਾਣੋ ਕਿਵੇਂ
ਪੁਲਸ ਨੂੰ ਸ਼ੱਕ ਹੈ ਕਿ ਇਸ ਧਮਾਕੇ ’ਚ ਆਈ.ਈ.ਡੀ. ਦਾ ਇਸਤੇਮਾਲ ਕੀਤਾ ਗਿਆ ਹੈ। ਮਣੀਪੁਰ ਪੁਲਸ ਨੇ ਇਨ੍ਹਾਂ ਦੋਵਾਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਸੰਭਾਵਿਤ ਕਾਂਗਰਸ ਉਮੀਦਵਾਰਾਂ ’ਤੇ ਹਮਲਿਆਂ ਦਾ ਵਿਰੋਧ ਕੀਤਾ ਹੈ। ਇਸਤੋਂ ਪਹਿਲਾਂ ਐਤਵਾਰ ਨੂੰ ਭਾਜਪਾ ਮੰਤਰੀ ਓ. ਲੁਖੋਈ ਦੇ ਇਕ ਕਾਰਜਕਰਤਾ ਸਮੇਤ ਦੋ ਲੋਕਾਂ ਦਾ ਧਮਾਕੇ ਵਾਲੀ ਥਾਂ ਦੇ ਨੇੜੇ ਸਮਰੂ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੋਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਅਜੇ ਤਕ ਲਾਸ਼ਾਂ ਦਾ ਦਾਅਵਾ ਨਹੀਂ ਕੀਤਾ, ਉਨ੍ਹਾਂ ਕਤਲ ’ਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮਣੀਪੁਰ ’ਚ 27 ਫਰਵਰੀ ਅਤੇ 3 ਮਾਰਚ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ– ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ
ਸਿਰਫ਼ 11 ਦਿਨਾਂ 'ਚ ਦਿੱਲੀ ਪੁਲਸ ਦੇ 1700 ਜਵਾਨ ਹੋਏ ਕੋਰੋਨਾ ਪਾਜ਼ੇਟਿਵ
NEXT STORY