ਠਾਣੇ- ਮਹਾਰਾਸ਼ਟਰ ਦੀ ਇਕ ਸੰਸਥਾ ਨੇ ਗੂਗਲ ਦੀ ਮਦਦ ਨਾਲ ਘਰੋਂ ਲਾਪਤਾ ਹੋਏ ਦੋ ਬਜ਼ੁਰਗ ਨਾਗਰਿਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ। ਮਾਨਸਿਕ ਬੀਮਾਰੀ ਤੋਂ ਪੀੜਤ ਮਾਵਜੀਭਾਈ ਵਾਘਰੀ (70) ਗੁਜਰਾਤ ਦੇ ਵਡੋਦਰਾ ਨੇੜੇ ਆਪਣੇ ਘਰ ਤੋਂ ਲਾਪਤਾ ਹੋ ਗਏ ਸਨ ਅਤੇ 14 ਸਤੰਬਰ ਨੂੰ ਪਾਲਘਰ ਜ਼ਿਲ੍ਹੇ ਦੇ ਨਾਲਸੋਪਾਰਾ ਵਿਚ ਮਿਲੇ ਅਤੇ ਉਨ੍ਹਾਂ ਨੂੰ ਇਕ ਆਸ਼ਰਮ ਵਿਚ ਲਿਜਾਇਆ ਗਿਆ ਸੀ।
ਇਕ ਬਿਆਨ ਵਿਚ ਕਿਹਾ ਗਿਆ ਕਿ ਵਾਘਰੀ ਨੇ ਵਾਂਝੇ ਵਰਗਾਂ ਦੇ ਮੁੜਵਸੇਬੇ ਲਈ ਕੰਮ ਕਰ ਰਹੇ ਇਕ NGO 'ਜੀਵਨ ਆਨੰਦ ਸੰਸਥਾ' ਦੇ ਵਲੰਟੀਅਰਾਂ ਅਤੇ ਸਟਾਫ ਨੂੰ ਆਪਣੇ ਇਲਾਕੇ ਦਾ ਨਾਂ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ 'ਗੂਗਲ ਸਰਚ' ਦੀ ਮਦਦ ਲਈ ਅਤੇ ਵਾਘਰੀ ਦੇ ਪਰਿਵਾਰ ਦੇ ਮੈਂਬਰਾਂ ਦਾ ਪਤਾ ਲਾਉਣ ਲਈ ਉੱਥੋਂ ਦੀ ਸਥਾਨਕ ਪੁਲਸ ਨਾਲ ਸੰਪਰਕ ਕੀਤਾ। ਵਾਘਰੀ ਨੂੰ ਅਗਲੇ ਦਿਨ 15 ਸਤੰਬਰ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ।
ਬਿਆਨ ਮੁਤਾਬਕ ਇਸ ਤਰ੍ਹਾਂ ਸੰਸਥਾ ਨੇ 70 ਸਾਲਾ ਕਬਾਇਲੀ ਔਰਤ ਪੀ. ਗੋਮਾ ਭੁਕਰੇ ਦੇ ਪਰਿਵਾਰ ਦਾ ਪਤਾ ਲਗਾਇਆ, ਜੋ ਨਵੀ ਮੁੰਬਈ ਦੇ ਪਨਵੇਲ ਤੋਂ ਲਾਪਤਾ ਹੋਈ ਸੀ। ਭੁਕਰੇ ਗਲਤੀ ਨਾਲ ਮੁੰਬਈ ਜਾਣ ਵਾਲੀ ਇਕ ਬੱਸ ਵਿਚ ਬੈਠ ਗਈ ਸੀ ਅਤੇ ਮੁੰਬਈ ਵਿਚ ਇਕ ਹਾਦਸੇ ਵਿਚ ਜ਼ਖ਼ਮੀ ਹੋ ਗਈ। ਇਲਾਜ ਮਗਰੋਂ ਉਨ੍ਹਾਂ ਨੂੰ 14 ਸਤੰਬਰ ਦੀ ਰਾਤ ਨੂੰ ਸੰਸਥਾ ਦੇ ਆਸ਼ਰਮ ਲਿਆਂਦਾ ਗਿਆ। ਸੰਸਥਾ ਨੇ ਭੁਕਰੇ ਦੇ ਪਿੰਡ ਦੇ ਸਰਪੰਚ ਨਾਲ ਸੰਪਰਕ ਕਰਨ ਲਈ ਗੂਗਲ ਸਰਚ ਦੀ ਵਰਤੋਂ ਕੀਤੀ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਦੋ 70 ਸਾਲਾ ਬਜ਼ੁਰਗਾਂ ਦੇ ਪਰਿਵਾਰਾਂ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਵਟਸਐਪ 'ਤੇ ਪ੍ਰਸਾਰਿਤ ਕੀਤੀਆਂ ਗਈਆਂ ਸਨ, ਜਿਸ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਮਿਲਾਉਣ ਵਿਚ ਮਦਦ ਮਿਲੀ।
ਨੋਇਡਾ ਤੋਂ ਲੇਡੀ ਡਾਨ ਕਾਜਲ ਖੱਤਰੀ ਗ੍ਰਿਫ਼ਤਾਰ, ਏਅਰਲਾਈਨ ਦੇ ਕਰੂ ਮੈਂਬਰ ਦਾ ਕਰਵਾਇਆ ਸੀ ਕਤਲ
NEXT STORY